ਜੰਮੂ ’ਚ ਮੋਹਲੇਧਾਰ ਮੀਂਹ ਦਾ ਕਹਿਰ; 2 ਕੁੜੀਆਂ ਦੀ ਮੌਤ, ਨੈਸ਼ਨਲ ਹਾਈਵੇਅ ਬੰਦ

Wednesday, May 04, 2022 - 05:08 PM (IST)

ਜੰਮੂ ’ਚ ਮੋਹਲੇਧਾਰ ਮੀਂਹ ਦਾ ਕਹਿਰ; 2 ਕੁੜੀਆਂ ਦੀ ਮੌਤ, ਨੈਸ਼ਨਲ ਹਾਈਵੇਅ ਬੰਦ

ਜੰਮੂ (ਭਾਸ਼ਾ)– ਜੰਮੂ ’ਚ ਮੋਹਲੇਧਾਰ ਮੀਂਹ ਕਾਰਨ ਬੁੱਧਵਾਰ ਨੂੰ ਵਾਪਰੀਆਂ ਘਟਨਾਵਾਂ ’ਚ ਦੋ ਕੁੜੀਆਂ ਦੀ ਮੌਤ ਹੋ ਗਈ ਅਤੇ ਜ਼ਮੀਨ ਖਿਸਕਣ ਕਾਰਨ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਨੂੰ ਬੰਦ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ’ਚ ਮੰਗਲਵਾਰ ਨੂੰ ਪਏ ਮੀਂਹ ਕਾਰਨ ਤਾਪਮਾਨ ’ਚ 3 ਡਿਗਰੀ ਸੈਲਸੀਅਸ ਤੋਂ ਵਧੇਰੇ ਦੀ ਕਮੀ ਆਈ। 

ਅਧਿਕਾਰੀਆਂ ਮੁਤਾਬਕ ਊਧਮਪੁਰ ਜ਼ਿਲ੍ਹੇ ਦੇ ਮਨਵਾਲ ਇਲਾਕੇ ’ਚ ਬਿਜਲੀ ਡਿੱਗਣ ਕਾਰਨ 13 ਸਾਲਾ ਇਕ ਕੁੜੀ ਝੁਲਸ ਗਈ ਅਤੇ ਮੰਗਲਵਾਰ ਰਾਤ ਨੂੰ ਇਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ। ਇਕ ਹੋਰ ਘਟਨਾ ’ਚ ਡੋਡਾ ਜ਼ਿਲ੍ਹੇ ਦੇ ਚਰਲਾ ਖੇਤਰ ’ਚ ਜੰਗਲ ’ਚ ਲੱਕੜਾਂ ਕੱਟਣ ਗਈ 18 ਸਾਲਾ ਇਕ ਕੁੜੀ ਦੇ ਉੱਪਰ ਦਰੱਖ਼ਤ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਖੇਤਰ ’ਚ ਕੁਝ ਘਰਾਂ ’ਤੇ ਵੀ ਦਰੱਖ਼ਤ ਡਿੱਗੇ ਹਨ, ਜਿਸ ਕਾਰਨ ਉਹ ਨੁਕਸਾਨੇ ਗਏ। ਇਸ ਤੋਂ ਇਲਾਵਾ ਡੋਡਾ, ਕਿਸ਼ਤਵਾੜ, ਰਿਆਸੀ ਅਤੇ ਰਾਜੌਰੀ ਜ਼ਿਲ੍ਹਿਆਂ ’ਚ ਬਿਜਲੀ ਦੀ ਲਾਈਨ ’ਤੇ ਦਰੱਖ਼ਤ ਡਿੱਗਣ ਨਾਲ ਬਿਜਲੀ ਸਪਲਾਈ ਠੱਪ ਹੋਈ, ਜਿਸ ਨੂੰ ਬਾਅਦ ’ਚ ਬਹਾਲ ਕੀਤਾ ਗਿਆ।


author

Tanu

Content Editor

Related News