ਹਿਮਾਚਲ ਪ੍ਰਦੇਸ਼ : ਜੀਪ ਨਾਲੇ ''ਚ ਡਿੱਗਣ ਨਾਲ 2 ਲੋਕਾਂ ਦੀ ਮੌਤ, ਇਕ ਜ਼ਖ਼ਮੀ

03/11/2024 6:17:25 PM

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਹੜਸਰ-ਭਰਮੌਰ ਮਾਰਗ 'ਤੇ ਸੋਮਵਾਰ ਨੂੰ ਜੀਪ ਨਾਲੇ 'ਚ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਚੰਬਾ ਦੇ ਪੁਲਸ ਸੁਪਰਡੈਂਟ ਅਭਿਸ਼ੇਕ ਯਾਦਵ ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਬਲਮੁਈ ਵਲੋਂ ਆ ਰਹੀ ਜੀਪ ਦਰਾਤੀ ਪੁਲ ਕੋਲ ਅਚਾਨਕ ਬੇਕਾਬੂ ਹੋ ਗਈ ਅਤੇ ਡੂੰਘੇ ਨਾਲੇ 'ਚ ਜਾ ਡਿੱਗੀ।

ਘਟਨਾ 'ਚ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਮੈਡੀਕਲ ਕਾਲਜ ਚੰਬਾ ਰੈਫ਼ਰ ਕੀਤਾ ਗਿਆ। ਮ੍ਰਿਤਕਾਂ ਦੀ ਪਛਾਣ ਰਾਕੇਸ਼ ਕੁਮਾਰ (ਡਰਾਈਵਰ) ਅਤੇ ਅਸ਼ਨੀ ਕੁਮਾਰ ਅਤੇ ਜ਼ਖ਼ਮੀ ਦੀ ਪਛਾਣ ਅਨਿਲ ਕੁਮਾਰ ਵਾਸੀ ਪਿੰਡ ਸੇਰੀ ਵਜੋਂ ਹੋਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


DIsha

Content Editor

Related News