ਇਕ-ਦੂਜੇ ਦੇ ਇਸ਼ਕ 'ਚ ਅੰਨ੍ਹੀਆਂ ਹੋਈਆਂ ਦੋ ਵਿਦਿਆਰਥਣਾਂ, Gender Change ਕਰਵਾਉਣ ਦਾ ਲਿਆ ਫ਼ੈਸਲਾ

Sunday, Feb 19, 2023 - 12:49 AM (IST)

ਇਕ-ਦੂਜੇ ਦੇ ਇਸ਼ਕ 'ਚ ਅੰਨ੍ਹੀਆਂ ਹੋਈਆਂ ਦੋ ਵਿਦਿਆਰਥਣਾਂ, Gender Change ਕਰਵਾਉਣ ਦਾ ਲਿਆ ਫ਼ੈਸਲਾ

ਪਾਣੀਪਤ (ਸਚਿਨ): 21ਵੀਂ ਸਦੀ 'ਚ ਨੌਜਵਾਨਾਂ ਦੀ ਸੋਚ ਦਿਨੋਂ-ਦਿਨ ਬਦਲਦੀ ਜਾ ਰਹੀ ਹੈ। ਉਹ ਸਮਾਜ ਤੋਂ ਉੱਪਰ ਉੱਠ ਕੇ ਫ਼ੈਸਲੇ ਲੈ ਰਹੇ ਹਨ। ਅਜਿਹਾ ਹੀ ਇਕ ਮਾਮਲਾ ਪਾਣੀਪਤ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਵਿਦਿਆਰਥਣਾਂ ਇਕ-ਦੂਜੇ ਦੇ ਇਸ਼ਕ 'ਚ ਅੰਨ੍ਹੀਆਂ ਹੋ ਗਈਆਂ ਹਨ ਤੇ ਦੋਵਾਂ ਨੇ ਸਾਰੀ ਜ਼ਿੰਦਗੀ ਇਕੱਠਿਆਂ ਰਹਿਣ ਦਾ ਫ਼ੈਸਲਾ ਲੈ ਲਿਆ ਹੈ। ਹੋਰ ਤਾਂ ਹੋਰ ਸੀਨੀਅਰ ਵਿਦਿਆਰਥਣ ਨੇ ਤਾਂ ਇਸ ਲਈ ਆਪਣਾ Gender Change ਕਰਵਾਉਣ ਦਾ ਵੀ ਫ਼ੈਸਲਾ ਲੈ ਲਿਆ ਹੈ।

ਇਸ ਤਰ੍ਹਾਂ ਹੋਇਆ ਸੀ ਪਿਆਰ

ਜਾਣਕਾਰੀ ਮੁਤਾਬਕ ਇਹ ਦੋਵੇਂ ਵਿਦਿਆਰਥਣਾਂ ਇੱਕੋ ਬੱਸ 'ਚ ਸਵਾਰ ਹੋ ਕੇ ਕਾਲਜ ਆਉਂਦੀਆਂ-ਜਾਂਦੀਆਂ ਸਨ। ਬੱਸ ਵਿਚ ਹੀ ਦੋਵਾਂ ਦੀ ਦੋਸਤੀ ਹੋ ਗਈ। ਇਸੇ ਤਰ੍ਹਾਂ ਦੋਹਾਂ ਦੀ ਦੋਸਤੀ ਪਿਆਰ ਵਿਚ ਬਦਲ ਗਈ ਅਤੇ ਦੋਵਾਂ ਨੇ ਇਕੱਠੇ ਜਿਊਣ-ਮਰਨ ਦੀਆਂ ਕਸਮਾਂ ਤਕ ਖਾ ਲਈਆਂ। ਸੀਨੀਅਰ ਵਿਦਿਆਰਥਣ ਬੀ.ਐੱਸ.ਸੀ. ਫਾਈਨਲ ਈਅਰ ਅਤੇ ਜੂਨੀਅਰ ਵਿਦਿਆਰਥਣ ਬੀ.ਏ. ਸੈਕੰਡ ਈਅਰ ਵਿਚ ਪੜ੍ਹਦੀਹੈ। ਦੋਵਾਂ ਦੇ ਘਰ ਵਿਚਾਲੇ 13 ਕਿਲੋਮੀਟਰ ਦੀ ਦੂਰੀ ਹੈ।

ਇਹ ਖ਼ਬਰ ਵੀ ਪੜ੍ਹੋ - ਮਹਾਸ਼ਿਵਰਾਤਰੀ 'ਤੇ ਸੋਮਨਾਥ ਮੰਦਰ ਪੁੱਜੇ ਮੁਕੇਸ਼ ਅੰਬਾਨੀ ਤੇ ਆਕਾਸ਼ ਅੰਬਾਨੀ, ਦਾਨ ਕੀਤੇ ਇੰਨੇ ਕਰੋੜ ਰੁਪਏ

ਪਰਿਵਾਰ ਨੇ ਕੀਤੀ ਮਾਰਕੁੱਟ ਤਾਂ ਦੋਵਾਂ ਨੇ ਛੱਡਿਆ ਘਰ

ਦੋਵਾਂ ਦੇ ਪਿਆਰ ਦੇ ਬਾਰੇ ਜਦ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਕੁੜੀਆਂ ਨਾਲ ਮਾਰਕੁੱਟ ਕੀਤੀ, ਤਾਂ ਜੋ ਉਹ ਆਪਣੀ ਆਦਤ ਛੱਡ ਦੇਣ। ਪਰ ਦੋਵਾਂ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਅਤੇ ਮਹਿਲਾ ਸੁਰੱਖਿਆ ਅਧਿਕਾਰੀ ਨੂੰ ਘਰੇਲੂ ਹਿੰਸਾ ਦੀ ਸ਼ਿਕਾਇਤ ਦੇ ਕੇ ਘਰ ਛੱਡ ਦਿੱਤਾ। ਉੱਥੇ ਹੀ ਸੀਨੀਅਰ ਵਿਦਿਆਰਥਣ ਦਾ ਕਹਿਣਾ ਹੈ ਕਿ ਉਹ ਜੂਨੀਅਰ ਵਿਦਿਆਰਥਣ ਦੇ ਲਈ ਆਪਣੇ ਜੈਂਡਰ ਬਦਲਵਾਏਗੀ, ਜਿਸ ਲਈ 3 ਤੋਂ 4 ਲੱਖ ਰੁਪਏ ਦਾ ਖ਼ਰਚਾ ਆਵੇਗਾ। ਇਸ ਲਈ ਉਹ ਪੈਸੇ ਇਕੱਠੇ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਫ਼ਿਲਹਾਲ ਦੋਵੇਂ ਦਿੱਲੀ ਦੇ ਇਕ ਐੱਨ.ਜੀ.ਓ. ਵਿਚ ਰਹਿ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਭਾਰਤੀ ਮੂਲ ਦੀ ਮੇਘਨਾ ਪੰਡਿਤ ਨੇ ਬ੍ਰਿਟੇਨ 'ਚ ਵਧਾਇਆ ਮਾਣ, ਆਕਸਫੋਰਡ ਯੂਨਿਵਰਸਿਟੀ ਹਾਸਪਿਟਲਜ਼ ਦੀ ਬਣੀ CEO

ਰਿਸ਼ਤੇਦਾਰਾਂ ਨੇ ਕੌਂਸਲਿੰਗ ਵਿਚ ਕੀਤਾ ਖ਼ੁਲਾਸਾ

ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਮਹਿਲਾ ਸੁਰੱਖਿਆ ਅਧਿਕਾਰੀ ਰਜਨੀ ਗੁਪਤਾ ਦਾ ਕਹਿਣਾ ਹੈਕਿ ਕੁੜੀਆਂ ਦੀ ਸ਼ਿਕਾਇਤ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਕੌਂਸਲਿੰਗ ਲਈ ਬੁਲਾਇਆ ਗਿਆ ਸੀ। ਜਿਸ ਵਿਚ ਕੁੜੀ ਦੇ ਪਿਤਾ ਨੇ ਧੀ ਦੇ ਲੈਸਬੀਅਨ ਹੋਣ ਦਾ ਖ਼ੁਲਾਸਾ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News