ਦਰਦਨਾਕ ਹਾਦਸਾ: ਖੱਡ ’ਚ ਕਾਰਨ ਡਿੱਗਣ ਨਾਲ ਸਰਕਾਰੀ ਕਾਮੇ ਸਮੇਤ ਦੋ ਦੀ ਮੌਤ

Sunday, Jun 06, 2021 - 06:04 PM (IST)

ਦਰਦਨਾਕ ਹਾਦਸਾ: ਖੱਡ ’ਚ ਕਾਰਨ ਡਿੱਗਣ ਨਾਲ ਸਰਕਾਰੀ ਕਾਮੇ ਸਮੇਤ ਦੋ ਦੀ ਮੌਤ

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿਚ ਡੇਬਰਗਾਟ ਕੋਲ ਕੱਲ੍ਹ ਦੇਰ ਰਾਤ ਇਕ ਕਾਰ ਡੂੰਘੀ ਖੱਡ ’ਚ ਡਿੱਗ ਗਈ, ਜਿਸ ਕਾਰਨ ਇਕ ਸਰਕਾਰੀ ਕਾਮੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਨਾਹਨ ਦੇ ਰੇਣੂਕਾਜੀ ਤੋਂ 28 ਕਿਲੋਮੀਟਰ ਦੂਰ ਇਹ ਹਾਦਸਾ ਵਾਪਰਿਆ। ਹਾਦਸੇ ਵਿਚ ਗੋਪਾਲ ਸਿੰਘ ਨਾਂ ਦੇ ਸ਼ਖਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਰਮੇਸ਼ ਸਿੰਘ ਨੇ ਹਸਪਤਾਲ ਲਿਜਾਉਂਦੇ ਸਮੇਂ ਰਾਹ ’ਚ ਦਮ ਤੋੜ ਦਿੱਤਾ।

ਪੁਲਸ ਅਧਿਕਾਰੀਆਂ ਮੁਤਾਬਕ ਰਮੇਸ਼ ਸਿੰਘ ਸੰਗਡਾਹ ਵਿਕਾਸ ਡਵੀਜ਼ਨ ਦਫ਼ਤਰ ਵਿਚ ਵਰਕਰ ਸੀ। ਸੰਗਡਾਹ ਸਬ ਡਵੀਜ਼ਨ ਮੈਜਿਸਟ੍ਰੇਟ (ਐੱਸ. ਡੀ. ਐੱਮ.) ਡਾ. ਵਿਕ੍ਰਮ ਨੇਗੀ ਨੇ ਸਰਕਾਰ ਵਲੋਂ ਮਿ੍ਰਤਕਾਂ ਦੇ ਪਰਿਵਾਰਾਂ ਨੂੰ 15-15 ਹਜ਼ਾਰ ਰੁਪਏ ਫੌਰੀ ਰਾਹਤ ਜਾਰੀ ਕੀਤੀ ਹੈ। ਪਿੰਡ ਵਾਸੀਆਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਨੂੰ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ ਸੀ। ਓਧਰ ਸੰਗਡਾਹ ਡੀ. ਐੱਸ. ਪੀ. ਸ਼ਕਤੀ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਨੂੰ ਹੋਏ ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋਈ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News