ਨਿੱਜੀ ਬੱਸ ਤੇ ਟਰੱਕ ਦੀ ਟੱਕਰ ''ਚ ਮਗਰੋਂ ਮਚ ਗਿਆ ਚੀਕ-ਚਿਹਾੜਾ, ਦੋ ਲੋਕਾਂ ਦੀ ਮੌਤ ਤੇ 12 ਵਿਦਿਆਰਥੀ ਜ਼ਖਮੀ
Monday, Jan 20, 2025 - 03:18 PM (IST)
ਕੋਂਡਾਗਾਓਂ (ਭਾਸ਼ਾ) : ਛੱਤੀਸਗੜ੍ਹ ਦੇ ਕੋਂਡਾਗਾਓਂ ਜ਼ਿਲ੍ਹੇ 'ਚ ਐਤਵਾਰ ਦੇਰ ਰਾਤ ਇੱਕ ਨਿੱਜੀ ਬੱਸ ਤੇ ਇੱਕ ਟਰੱਕ ਵਿਚਕਾਰ ਹੋਈ ਟੱਕਰ 'ਚ ਦੋ ਲੋਕਾਂ (ਡਰਾਈਵਰ ਤੇ ਇੱਕ ਅਧਿਆਪਕ) ਦੀ ਮੌਤ ਹੋ ਗਈ ਤੇ ਟੂਰ ਤੋਂ ਵਾਪਸ ਆ ਰਹੇ 12 ਬੱਚੇ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸਿਟੀ ਕੋਤਵਾਲੀ ਥਾਣਾ ਖੇਤਰ ਦੇ ਅਧੀਨ ਰਾਸ਼ਟਰੀ ਰਾਜਮਾਰਗ 30 'ਤੇ ਚਿਕਲਪੁਟੀ ਪਿੰਡ ਨੇੜੇ ਵਾਪਰਿਆ।
ਇਹ ਵੀ ਪੜ੍ਹੋ : ਸੱਤ ਫੇਰਿਆਂ ਮਗਰੋਂ ਲਾੜੇ ਨੂੰ ਮੰਡਪ 'ਚ ਹੀ ਆ ਗਿਆ ਹਾਰਟ ਅਟੈਕ, ਲਾੜੀ ਦੀ ਗੋਦ 'ਚ ਤੋੜਿਆ ਦਮ
ਪੁਲਸ ਨੇ ਕਿਹਾ ਕਿ ਮੋਹਲਾ ਮਾਨਪੁਰ ਜ਼ਿਲ੍ਹੇ ਦੇ ਕੇਵਟ ਟੋਲਾ ਪਿੰਡ 'ਚ ਸਥਿਤ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਕਿਰਾਏ 'ਤੇ ਲਈ ਗਈ ਇੱਕ ਨਿੱਜੀ ਬੱਸ 'ਚ ਬਸਤਰ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਦੇ ਦੌਰੇ 'ਤੇ ਗਏ ਸਨ। ਦੇਰ ਰਾਤ ਲਗਭਗ 2 ਵਜੇ ਵਾਪਸ ਆਉਂਦੇ ਸਮੇਂ ਬੱਸ ਇਕ ਟਰੱਕ ਨਾਲ ਟਕਰਾ ਗਈ। ਇਸ ਦੌਰਾਨ ਇਕ ਅਧਿਆਪਕ ਕੇ ਬੱਸ ਡਰਾਈਵਰ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ 12 ਵਿਦਿਆਰਥੀ ਜ਼ਖਮੀ ਹੋ ਗਏ। ਅਧਿਕਾਰੀ ਨੇ ਕਿਹਾ ਕਿ ਪੁਲਸ ਵਾਲੇ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਬੱਚਿਆਂ ਨੂੰ ਕੋਂਡਾਗਾਓਂ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਇਸ ਸਾਬਕਾ ਕ੍ਰਿਕਟਰ ਦੀਆਂ ਵਧੀਆਂ ਮੁਸ਼ਕਲਾਂ, ਧੋਖਾਧੜੀ ਮਾਮਲੇ 'ਚ ਗ੍ਰਿਫ਼ਤਾਰੀ ਵਾਰੰਟ ਜਾਰੀ
ਮੁੱਖ ਮੰਤਰੀ ਵਿਸ਼ਨੂੰਦੇਵ ਸਾਈਂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਬਿਹਤਰ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਸਾਈ ਨੇ ਐਕਸ ਉੱਤੇ ਇਕ ਪੋਸਟ ਵਿਚ ਕਿਹਾ ਕਿ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਦੇ ਹਾਦਸੇ ਦਾ ਸ਼ਿਕਾਰ ਹੋਣ ਅਤੇ ਇੱਕ ਅਧਿਆਪਕ ਅਤੇ ਡਰਾਈਵਰ ਦੀ ਮੌਤ ਦੀ ਖ਼ਬਰ ਬਹੁਤ ਦੁਖਦਾਈ ਹੈ। ਬੱਸ ਵਿੱਚ ਸਫ਼ਰ ਕਰ ਰਹੇ ਕੁਝ ਸਕੂਲੀ ਬੱਚਿਆਂ ਦੇ ਜ਼ਖਮੀ ਹੋਣ ਦੀਆਂ ਵੀ ਰਿਪੋਰਟਾਂ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e