ਛੱਤੀਸਗੜ੍ਹ ''ਚ ਜ਼ਹਿਰੀਲੀ ਦੇਸੀ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ

Saturday, Aug 08, 2020 - 07:50 PM (IST)

ਛੱਤੀਸਗੜ੍ਹ ''ਚ ਜ਼ਹਿਰੀਲੀ ਦੇਸੀ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ

ਕੋਰਬਾ— ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ 'ਚ ਕਥਿਤ ਰੂਪ ਨਾਲ ਜ਼ਹਿਰੀਲੀ ਦੇਸੀ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ।


ਪੁਲਸ ਅਧਿਕਾਰੀ ਕੇ. ਐੱਲ. ਸਿਨਹਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਾਕੀਮੋਂਗਰਾ ਥਾਣਾ ਖੇਤਰ 'ਚ ਸ਼ੁੱਕਰਵਾਰ ਦੀ ਰਾਤ ਬਾਲਿਗਖਾਰ ਪਿੰਡ 'ਚ ਇਹ ਘਟਨਾ ਹੋਈ।

ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਪਰਸਾਦੀ ਯਾਦਵ (40) ਅਤੇ ਤੀਜਰਾਮ ਸਾਹੂ (35) ਦੇ ਰੂਪ 'ਚ ਹੋਈ ਹੈ, ਉੱਥੇ ਹੀ ਰਾਜੇਸ਼ ਯਾਦਵ (34) ਨਾਮਕ ਵਿਅਕਤੀ ਵੀ ਸ਼ਾਰਬ ਪੀਣ ਪਿੱਛੋਂ ਬੀਮਾਰ ਹੋ ਗਿਆ ਹੈ ਅਤੇ ਉਹ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਰਿਸ਼ਤੇਦਾਰ ਹਨ। ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਨ ਪਤਾ ਲੱਗੇਗਾ।


author

Sanjeev

Content Editor

Related News