ਕਮਰੇ ’ਚ ਲੱਗੀ ਅੱਗ ਨਾਲ 2 ਚਚੇਰੇ ਭਰਾ ਜ਼ਿਦਾ ਸੜੇ, ਤੀਜਾ ਵੀ ਝੁਲਸਿਆ
Monday, Oct 27, 2025 - 03:48 PM (IST)
ਨੈਸ਼ਨਲ ਡੈਸਕ :ਇਕ ਹੀ ਕਮਰੇ ’ਚ ਸੌਂ ਰਹੇ ਦੋ ਭਰਾ ਅੱਗ ਲੱਗਣ ਨਾਲ ਜ਼ਿੰਦਾ ਸੜ ਗਏ ਜਦੋਂ ਕਿ ਤੀਸਰਾ ਗੰਭੀਰ ਰੂਪ ’ਚ ਝੁਲਸ ਗਿਆ। ਉਸ ਨੂੰ ਜੋਧਪੁਰ ਰੈਫਰ ਕੀਤਾ ਗਿਆ ਹੈ। ਮਾਮਲਾ ਬਾਡ਼ਮੇਰ ਜ਼ਿਲੇ ਦੇ ਗ੍ਰਾਮੀਣ ਥਾਣਾ ਇਲਾਕੇ ਦੇ ‘ਜਸਤਾਨੀਓਂ ਕੀ ਢਾਣੀ ਭਾੜਖਾ’ ਦਾ ਹੈ। ਜਾਣਕਾਰੀ ਦੇ ਅਨੁਸਾਰ ‘ਜਸਤਾਨੀਓਂ ਕੀ ਢਾਣੀ ਭਾੜਖਾ’ ਦਾ ਰਹਿਣ ਵਾਲਾ ਦੇਵੀਲਾਲ ਰਾਤ ਨੂੰ ਆਪਣੇ ਭਰਾ ਸ਼ੰਕਰਰਾਮ ਦੇ ਘਰ ਗਿਆ ਸੀ। ਸ਼ੰਕਰਾਰਾਮ ਦਾ ਘਰ ਦੇਵੀਲਾਲ ਦੇ ਘਰ ਤੋਂ ਲੱਗਭਗ 100 ਮੀਟਰ ਦੂਰ ਹੈ। ਰਾਤ ਨੂੰ ਦੇਵੀਲਾਲ ਨੇ ਉੱਥੇ ਹੀ ਖਾਣਾ ਖਾਧਾ ਅਤੇ ਸੌਂ ਗਿਆ। ਉਸ ਦੇ ਨਾਲ ਉਸ ਦਾ ਪੁੱਤਰ ਜਸਰਾਮ (21) ਵੀ ਸੀ। ਜਸਰਾਮ ਆਪਣੇ ਚਚੇਰੇ ਭਰਾ ਅਰੁਣ (19) ਪੁੱਤਰ ਸ਼ੰਕਰਾਰਾਮ, ਰਾਜੂਰਾਮ (12) ਪੁੱਤਰ ਪੁਰਖਾਰਾਮ ਨਾਲ ਵੱਖਰੇ ਕਮਰੇ ’ਚ ਸੌਂ ਗਿਆ ਸੀ। ਐਤਵਾਰ ਨੂੰ ਸਵੇਰੇ ਲੱਗਭਗ 5 ਵਜੇ ਕਮਰੇ ’ਚ ਅਚਾਨਕ ਅੱਗ ਲੱਗ ਗਈ ਤੇ ਵੇਖਦਿਆਂ ਹੀ ਵੇਖਦਿਆਂ ਪੂਰੇ ਘਰ ’ਚ ਫੈਲ ਗਈ।
ਅੱਗ ਦੀਆਂ ਲਪਟਾਂ ਵੇਖ ਕੇ ਪਰਿਵਾਰ ਦੇ ਮੈਂਬਰ ਅਤੇ ਆਂਢ-ਗੁਆਂਢ ਦੇ ਲੋਕ ਭੱਜੇ ਆਏ ਤੇ ਪੁਲਸ ਅਤੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਕੇਅਰਨ ਕੰਪਨੀ ਦੀ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾਇਆ। ਹਾਦਸੇ ’ਚ ਅਰੁਣ ਅਤੇ ਰਾਜੂਰਾਮ ਦੀ ਜ਼ਿੰਦਾ ਸੜਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਜਸਰਾਜ ਗੰਭੀਰ ਰੂਪ ’ਚ ਝੁਲਸ ਗਿਆ। ਉਸ ਦਾ ਇਲਾਜ ਜੋਧਪੁਰ ’ਚ ਚੱਲ ਰਿਹਾ ਹੈ। ਦੇਵੀਲਾਲ ਨੇ ਦੱਸਿਆ ਕਿ ਸਵੇਰੇ ਸ਼ਾਰਟ ਸਰਕਿਟ ਨਾਲ ਕਮਰੇ ’ਚ ਅੱਗ ਲੱਗ ਗਈ ਸੀ। ਉਸ ਦਾ ਪੁੱਤਰ ਜਸਰਾਜ ਝੁਲਸੀ ਹਾਲਤ ’ਚ ਭੱਜਦਾ ਹੋਇਆ ਮੇਰੇ ਕੋਲ ਆਇਆ ਤੇ ਬੋਲਿਆ ਕਿ ਪਾਪਾ ਕਮਰੇ ’ਚ ਅੱਗ ਲੱਗ ਗਈ ਹੈ।
