ਜੰਮੂ ਕਸ਼ਮੀਰ ਦੇ ਊਧਮਪੁਰ ''ਚ ਮਿੱਟੀ ਦਾ ਘਰ ਢਹਿਣ ਨਾਲ 2 ਮਾਸੂਮਾਂ ਦੀ ਮੌਤ

08/20/2022 11:01:58 AM

ਊਧਮਪੁਰ (ਭਾਸ਼ਾ)- ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਮੋਹਲੇਧਾਰ ਮੀਂਹ ਕਾਰਨ ਮਿੱਟੀ ਦਾ ਇਕ ਘਰ ਢਹਿਣ ਨਾਲ 2 ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਮਿੱਤਲ ਖੇਤਰ ਦੇ ਸਮੋਲੇ ਪਿੰਡ 'ਚ ਜ਼ਮੀਨ ਖਿਸਕ ਗਈ। ਉਨ੍ਹਾਂ ਕਿਹਾ,''ਜ਼ਮੀਨ ਖਿਸਕਣ ਕਾਰਨ ਮਿੱਟੀ ਦਾ ਘਰ ਢਹਿਣ ਨਾਲ 2 ਬੱਚਿਆਂ ਦੀ ਮੌਤ ਹੋ ਗਈ।'' 

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਚੰਬਾ 'ਚ ਜ਼ਮੀਨ ਖਿੱਸਕਣ ਤੋਂ ਬਾਅਦ ਮਕਾਨ ਹੋਇਆ ਢਹਿ-ਢੇਰੀ, 3 ਦੀ ਮੌਤ

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਆਰਿਫ਼ (3) ਅਤੇ ਗਨੀ (2) ਦੇ ਰੂਪ 'ਚ ਹੋਈ ਹੈ। ਪੁਲਸ ਨੇ ਕਾਨੂੰਨੀ ਕਾਰਵਾਈ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ। ਅਧਿਕਾਰੀਆਂ ਅਨੁਸਾਰ, ਮੋਹਲੇਧਾਰ ਮੀਂਹ ਕਾਰਨ ਇਲਾਕੇ ਦੇ ਕਈ ਹੋਰ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ : ਸਜ਼ਾ ਵਧਾਉਣ ਤੋਂ ਪਹਿਲਾਂ ਦੋਸ਼ੀਆਂ ਨੂੰ ਦਿੱਤਾ ਜਾਵੇ ਨੋਟਿਸ : ਸੁਪਰੀਮ ਕੋਰਟ


DIsha

Content Editor

Related News