ਰਾਜਸਥਾਨ ''ਚ ਦਰਦਨਾਕ ਹਾਦਸਾ, ਸਕੂਲ ਬੱਸ ਪਲਟਣ ਨਾਲ 2 ਬੱਚਿਆਂ ਦੀ ਮੌਤ, 22 ਜ਼ਖਮੀ

Thursday, Feb 17, 2022 - 01:50 PM (IST)

ਰਾਜਸਥਾਨ ''ਚ ਦਰਦਨਾਕ ਹਾਦਸਾ, ਸਕੂਲ ਬੱਸ ਪਲਟਣ ਨਾਲ 2 ਬੱਚਿਆਂ ਦੀ ਮੌਤ, 22 ਜ਼ਖਮੀ

ਜੈਸਲਮੇਰ (ਭਾਸ਼ਾ)- ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਫਲਸੁੰਡ ਥਾਣਾ ਖੇਤਰ 'ਚ ਵੀਰਵਾਰ ਸਵੇਰੇ ਤੇਜ਼ ਰਫ਼ਤਾਰ ਨਾਲ ਜਾ ਰਹੀ ਇਕ ਸਕੂਲ ਬੱਸ ਪਲਟ ਗਈ। ਇਸ ਹਾਦਸੇ 'ਚ 2 ਬੱਚਿਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਚਾਂਦੀ ਦੇ ਕੜਿਆਂ ਲਈ ਪੋਤੇ ਨੇ ਦਾਦੀ ਦਾ ਬੇਰਹਿਮੀ ਨਾਲ ਕੀਤਾ ਕਤਲ, ਵੱਢੇ ਦੋਵੇਂ ਪੈਰ

ਥਾਣਾ ਅਧਿਕਾਰੀ ਭੰਵਰਲਾਲ ਨੇ ਦੱਸਿਆ ਕਿ ਜੇਤਪੁਰਾ ਪਿੰਡ ਕੋਲ ਸਵੇਰੇ ਸਕੂਲ ਬੱਸ ਪਲਟਣ ਨਾਲ ਉਸ ਦੇ ਹੇਠਾਂ ਦੱਬ ਕੇ 2 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 22 ਹੋਰ ਬੱਚੇ ਜ਼ਖਮੀ ਹੋ ਗਏ। ਗੰਭੀਰ ਰੂਪ ਨਾਲ ਜ਼ਖਮੀ 5 ਬੱਚਿਆਂ ਨੂੰ ਜੋਧਪੁਰ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਇਸ ਸੰਬੰਧ 'ਚ ਬੱਸ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News