ਗੈਸ ਏਜੰਸੀ ਮਾਲਕ ਦੇ 2 ਭਰਾਵਾਂ ਦਾ ਕਤਲ, ਬਦਮਾਸ਼ਾਂ ਨੇ ਗੋਦਾਮ ''ਚ ਗੋਲੀਆਂ ਨਾਲ ਭੁੰਨਿਆਂ
Wednesday, Apr 09, 2025 - 11:07 PM (IST)

ਜੀਂਦ, (ਸੰਜੀਵ)- ਬੀਤੀ ਰਾਤ ਸੱਤਿਅਮ ਗੈਸ ਏਜੰਸੀ ਦੇ ਮਾਲਕ ਦੇ 2 ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਗੈਸ ਏਜੰਸੀ ਦੇ ਗੋਦਾਮ ’ਚ ਵਾਪਰੀ। ਇਸ ਦੌਰਾਨ ਕਾਰ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ।
ਬਦਮਾਸ਼ਾਂ ਨੇ ਪਹਿਲਾਂ ਰਾਤ ਲੱਗਭਗ 11 ਵਜੇ ਦੋਹਾਂ ਮ੍ਰਿਤਕਾਂ ਵਿਚੋਂ ਇਕ ਦੇ ਬੇਟੇ ’ਤੇ ਵੀ ਗੋਲੀਆਂ ਚਲਾਈਆਂ ਸਨ ਪਰ ਉਹ ਬਚ ਗਿਆ। ਜਿਸ ਤੋਂ ਬਾਅਦ 9 ਅਪ੍ਰੈਲ ਨੂੰ ਰਾਤ 2 ਵਜੇ ਬਦਮਾਸ਼ ਏਜੰਸੀ ਦੇ ਗੋਦਾਮ ਵਿਚ ਦਾਖਲ ਹੋਏ। ਜਿਥੇ ਉਨ੍ਹਾਂ ਨੇ ਸਤੀਸ਼ (44) ਅਤੇ ਦਿਲਬਾਗ (50) ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਇਸ ਹੱਤਿਆਕਾਂਡ ਦੇ ਦੋਸ਼ ਉਸੇ ਪਿੰਡ ਦੇ ਸੁਰੇਸ਼ ਅਤੇ ਉਸਦੇ ਪੁੱਤਰ ਮੋਹਿਤ ਸਮੇਤ ਅੱਧਾ ਦਰਜਨ ਤੋਂ ਵੱਧ ਲੋਕਾਂ ’ਤੇ ਲਗਾਏ ਗਏ ਹਨ। ਦੋਵਾਂ ਧਿਰਾਂ ਵਿਚਕਾਰ ਇਕ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ।