ਵਿਧਾਇਕ ਖ਼ਿਲਾਫ਼ ''ਅਪਮਾਨਜਨਕ'' ਪੋਸਟ ਸ਼ੇਅਰ ਕਰਨ ''ਤੇ ਹਿਰਾਸਤ ''ਚ ਲਏ ਬੀਜੇਡੀ ਦੇ ਦੋ ਨੇਤਾ

Monday, Oct 28, 2024 - 01:55 PM (IST)

ਵਿਧਾਇਕ ਖ਼ਿਲਾਫ਼ ''ਅਪਮਾਨਜਨਕ'' ਪੋਸਟ ਸ਼ੇਅਰ ਕਰਨ ''ਤੇ ਹਿਰਾਸਤ ''ਚ ਲਏ ਬੀਜੇਡੀ ਦੇ ਦੋ ਨੇਤਾ

ਜਾਜਪੁਰ (ਓਡੀਸ਼ਾ) : ਉੜੀਸਾ ਦੇ ਜਾਜਪੁਰ ਜ਼ਿਲ੍ਹੇ ਵਿੱਚ ਬੀਜੂ ਜਨਤਾ ਦਲ (ਬੀਜੇਡੀ) ਦੇ ਦੋ ਨੌਜਵਾਨ ਆਗੂਆਂ ਨੂੰ ਧਰਮਸ਼ਾਲਾ ਤੋਂ ਆਜ਼ਾਦ ਵਿਧਾਇਕ ਹਿਮਾਂਸ਼ੂ ਸ਼ੇਖਰ ਸਾਹੂ ਬਾਰੇ ਸੋਸ਼ਲ ਮੀਡੀਆ ’ਤੇ ਕਥਿਤ ਤੌਰ ’ਤੇ ਅਪਮਾਨਜਨਕ ਪੋਸਟਾਂ ਸਾਂਝੀਆਂ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਧਰਮਸ਼ਾਲਾ ਪੁਲਸ ਨੇ ਬੀਜੇਡੀ ਯੁਵਾ ਨੇਤਾਵਾਂ ਸੁਬਰਤ ਕੁਮਾਰ ਢਾਲ ਅਤੇ ਮਾਨਸ ਮੋਹੰਤੀ ਨੂੰ ਹਿਰਾਸਤ ਵਿੱਚ ਲਿਆ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਪੱਪੂ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ-'ਇੱਧਰ-ਉਧਰ ਕੀਤਾ ਤਾਂ...'

ਦੇਉਲੀਪਾਲ ਪਿੰਡ ਦੇ ਭਾਜਪਾ ਵਰਕਰ ਵਿਸ਼ਵਜੀਤ ਸਵੈਨ ਦੁਆਰਾ ਧਰਮਸ਼ਾਲਾ ਪੁਲਸ ਸਟੇਸ਼ਨ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਸੁਬਰਤ ਕੁਮਾਰ ਢਲ ਅਤੇ ਮਾਨਸ ਮੋਹੰਤੀ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਹੂ ਖ਼ਿਲਾਫ਼ ਅਪਮਾਨਜਨਕ ਵੀਡੀਓ, ਲੇਖ ਅਤੇ ਆਡੀਓ-ਵਿਜ਼ੂਅਲ ਸਮੱਗਰੀ ਸਾਂਝੀ ਕੀਤੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ, 'ਸਾਂਝੇ ਕੀਤੇ ਗਏ ਲੇਖ, ਵੀਡੀਓ ਅਤੇ ਆਡੀਓ-ਵਿਜ਼ੂਅਲ ਸਮੱਗਰੀ ਦਾ ਸੱਚ ਅਤੇ ਹਕੀਕਤ ਨਾਲ ਕੋਈ ਸਬੰਧ ਨਹੀਂ ਹੈ। ਇਸ ਤੋਂ ਇਲਾਵਾ, ਇਹ ਸਮੱਗਰੀ ਅਪਮਾਨਜਨਕ ਹੈ ਅਤੇ ਧਰਮਸ਼ਾਲਾ ਦੇ ਵਿਧਾਇਕ ਦੇ ਅਕਸ ਨੂੰ ਖ਼ਰਾਬ ਕਰਨ ਲਈ ਹਨ।'

ਇਹ ਵੀ ਪੜ੍ਹੋ - ਵੱਡੀ ਖ਼ਬਰ : ਇਸ ਪ੍ਰਸਿੰਧ ਮੰਦਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਢਾਲ ਅਤੇ ਮੋਹੰਤੀ ਨੂੰ ਐਤਵਾਰ ਰਾਤ ਨੂੰ ਹਿਰਾਸਤ 'ਚ ਲੈ ਲਿਆ, ਜਿਸ ਬਾਰੇ ਖ਼ਬਰ ਫੈਲਦੇ ਹੀ ਧਰਮਸ਼ਾਲਾ ਦੇ ਸਾਬਕਾ ਵਿਧਾਇਕ ਪ੍ਰਣਬ ਬਲਬੰਤਰਾਏ ਆਪਣੇ ਸਮਰਥਕਾਂ ਨਾਲ ਥਾਣੇ ਪਹੁੰਚੇ ਅਤੇ ਢਾਲ ਅਤੇ ਮੋਹੰਤੀ ਨੂੰ ਹਿਰਾਸਤ 'ਚ ਲਏ ਜਾਣ ਦਾ ਕਾਰਨ ਪੁੱਛਿਆ। ਬਲਬੰਤਰਾਏ ਨੇ ਦੋਸ਼ ਲਾਇਆ ਕਿ ਪੁਲਸ ਪੱਖਪਾਤੀ ਰਵੱਈਆ ਅਪਣਾ ਰਹੀ ਹੈ ਅਤੇ ਬੀਜੇਡੀ ਵਰਕਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਜਾਜਪੁਰ ਦੇ ਵਧੀਕ ਪੁਲਸ ਸੁਪਰਡੈਂਟ ਅਨਿਰੁਧ ਰਾਊਤਰੇ ਮੌਕੇ 'ਤੇ ਪਹੁੰਚੇ ਅਤੇ ਸਾਬਕਾ ਵਿਧਾਇਕ ਅਤੇ ਬੀਜੇਡੀ ਨੇਤਾਵਾਂ ਨਾਲ ਗੱਲਬਾਤ ਕੀਤੀ। ਧਰਮਸ਼ਾਲਾ ਥਾਣੇ ਦੇ ਇੰਚਾਰਜ ਇੰਸਪੈਕਟਰ ਤਪਨ ਕੁਮਾਰ ਨਾਇਕ ਨੇ ਦੱਸਿਆ ਕਿ ਪੁਲੀਸ ਨੇ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਇਹ ਵੀ ਪੜ੍ਹੋ - ਅਯੁੱਧਿਆ ਦੀ ਦੀਵਾਲੀ ਇਸ ਸਾਲ ਹੋਵੇਗੀ ਬਹੁਤ ਖ਼ਾਸ, 28 ਲੱਖ ਵਿਸ਼ੇਸ਼ ਦੀਵਿਆਂ ਨਾਲ ਚਮਕੇਗਾ ਰਾਮਲੱਲਾ ਦਾ ਮੰਦਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News