BSF ਨੇ ਸਰਹੱਦ ਕੋਲ ਮਵੇਸ਼ੀਆਂ ਦੀ ਤਸਕਰੀ ਦੀ ਕੋਸ਼ਿਸ਼ ਕਰ ਰਹੇ 2 ਬੰਗਲਾਦੇਸ਼ੀ ਕੀਤੇ ਢੇਰ

Friday, Nov 12, 2021 - 02:02 PM (IST)

ਨਵੀਂ ਦਿੱਲੀ (ਭਾਸ਼ਾ)- ਪੱਛਮੀ ਬੰਗਾਲ ਦੇ ਕੂਚਬਿਹਾਰ ’ਚ ਕੌਮਾਂਤਰੀ ਸਰਹੱਦ ’ਤੇ ਮਵੇਸ਼ੀਆਂ ਦੀ ਤਸਕਰੀ ਦੀ ਕੋਸ਼ਿਸ ਕਰ ਰਹੇ 2 ਬੰਗਲਾਦੇਸ਼ੀ ਤਸਕਰਾਂ ਦੀ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੀ ਗੋਲੀਬਾਰੀ ’ਚ ਮੌਤ ਹੋ ਗਈ। ਫ਼ੋਰਸ ਦੇ ਇਕ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਇਕ ਇਸ ਦੌਰਾਨ ਇਕ ਜਵਾਨ ਵੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਘਟਨਾ ਤੜਕੇ ਤਿੰਨ ਵਜੇ ਦੀ ਹੈ, ਜਦੋਂ ਬੰਗਲਾਦੇਸ਼ ਵਲੋਂ ਕੁਝ ਅਣਚਾਹੇ ਤੱਤ ਭਾਰਤੀ ਖੇਤਰ ’ਚ ਮਵੇਸ਼ੀਆਂ ਦੀ ਤਸਕਰੀ ਕਰਨ ਲਈ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਮਵੇਸ਼ੀਆਂ ਦੀ ਤਸਕਰੀ ਦੀ ਕੋਸ਼ਿਸ਼ ਕੀਤੀ।’’

ਇਹ ਵੀ ਪੜ੍ਹੋ : ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ

ਉਨ੍ਹਾਂ ਦੱਸਿਆ ਕਿ ਜਵਾਨਾਂ ਨੇ ਭਾਰਤ-ਬੰਗਲਾਦੇਸ਼ ਸਰਹੱਦ ਤੋਂ ਪਹਿਲਾਂ ਹੀ ਉਨ੍ਹਾਂ ਲੋਕਾਂ ਨੂੰ ਵਾਪਸ ਜਾਣ ਲਈ ਕਿਹਾ ਪਰ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ। ਬੁਲਾਰੇ ਨੇ ਦੱਸਿਆ,‘‘ਬੀ.ਐੱਸ.ਐੱਫ. ਦੇ ਜਵਾਨਾਂ ਨੇ ਬਦਮਾਸ਼ਾਂ ਨੂੰ ਰੋਕਣ ਲਈ ਅਜਿਹੇ ਹਥਿਆਰਾਂ ਦੀ ਵਰਤੋਂ ਕੀਤੀ, ਜੋ ਜਾਨਲੇਵਾ ਨਹੀਂ ਸਨ ਪਰ ਉਦੋਂ ਉਨ੍ਹਾਂ ਨੇ ਜਵਾਨਾਂ ’ਤੇ ਲੋਹੇ ਦੀਆਂ ਛੜਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।’’ ਆਪਣੀ ਸੁਰੱਖਿਆ ਲਈ ਬੀ.ਐੱਸ.ਐੱਫ. ਦੇ ਇਕ ਦਲ ਨੇ ਬਦਮਾਸ਼ਾਂ ਵੱਲ ਹਵਾ ’ਚ ਗੋਲੀਆਂ ਚਲਾਈਆਂ।’’ ਉਨ੍ਹਾਂ ਕਿਹਾ,‘‘ਬਾਅਦ ’ਚ ਤਲਾਸ਼ਮੁਹਿੰਮ ਦੌਰਾਨ 2 ਅਣਪਛਾਤੇ ਲੋਕਾਂ ਦੀਆਂ ਲਾਸ਼ਾਂ ਸਰਹੱਦ ਬਾੜ ਅਤੇ ਕੌਮਾਂਤਰੀ ਸਰਹੱਦ ਵਿਚਾਲੇ ਬਰਾਮਦ ਹੋਈਆਂ।’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News