ਹਿਮਾਚਲ ''ਚ 21.51 ਗ੍ਰਾਮ ਹੈਰੋਇਨ ਨਾਲ 2 ਤਸਕਰ ਗ੍ਰਿਫ਼ਤਾਰ

Saturday, Feb 11, 2023 - 11:51 AM (IST)

ਹਿਮਾਚਲ ''ਚ 21.51 ਗ੍ਰਾਮ ਹੈਰੋਇਨ ਨਾਲ 2 ਤਸਕਰ ਗ੍ਰਿਫ਼ਤਾਰ

ਬਿਲਾਸਪੁਰ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਬਿਲਾਸਪੁਰ ਜ਼ਿਲ੍ਹੇ ਦੇ ਘੁਮਾਰਵੀਂ ਪੁਲਸ ਨੇ 2 ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 21.51 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰਤ ਬੁਲਾਰੇ ਨੇ ਸ਼ੁੱਕਰਵਾਰ ਸ਼ਾਮ ਨੂੰ ਦੱਸਿਆ ਕਿ ਕਸੋਲ 'ਚ ਨਿਰੀਖਣ ਕਰਨ ਦੌਰਾਨ ਪੁਲਸ ਨੇ ਇਕ ਮਾਰੂਤੀ ਕਾਰ ਦੀ ਤਲਾਸ਼ੀ ਲਈ ਅਤੇ ਕਾਰ 'ਚ ਲੁੱਕਾ ਕੇ ਰੱਖੀ ਹੋਈ ਹੈਰੋਇਨ ਬਰਾਮਦ ਕੀਤੀ।

ਨੌਜਵਾਨਾਂ ਦੀ ਪਛਾਣ ਹੇਮੇਂਦਰ ਕੁਮਾਰ ਗ੍ਰਾਮ, ਵਾਸੀ ਕਸੋਲ ਘੁਮਾਰਵੀਂ (ਬਿਲਾਸਪੁਰ) ਅਤੇ ਜਗਤ ਪ੍ਰਕਾਸ਼, ਵਾਸੀ ਡਾਲੀ ਘੁਮਾਰਵੀਂ, ਬਿਲਾਸਪੁਰ ਵਜੋਂ ਕੀਤੀ ਗਈ ਹੈ। ਪੁਲਸ ਡਿਪਟੀ ਸੁਪਰਡੈਂਟ ਰਾਜਕੁਮਾਰ ਨੇ ਕਿਹਾ ਕਿ ਦੋਹਾਂ ਵਿਅਕਤੀਆਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ।


author

DIsha

Content Editor

Related News