ਵੱਡਾ ਹਾਦਸਾ : 600 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਮਾਸੂਮ, ਰੈਸਕਿਊ ਆਪਰੇਸ਼ਨ ਜਾਰੀ

Wednesday, Sep 18, 2024 - 08:13 PM (IST)

ਜੈਪੁਰ- ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਬਾਂਦੀਕੁਈ ਦੇ ਜੋਧਪੁਰੀਆ ਪਿੰਡ 'ਚ ਢਾਈ ਸਾਲ ਦੀ ਮਾਸੂਮ ਨੀਰੂ ਖੇਡਦੇ-ਖੇਡਦੇ ਅਚਾਨਕ ਬੋਰਵੈੱਡ 'ਚ ਜਾ ਡਿੱਗੀ। ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਾਂਦੀਕੁਈ ਨਗਰ ਪਾਲਿਕਾ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜ ਲਈ ਮੌਕੇ 'ਤੇ ਪਹੁੰਚ ਗਿਆ। 

ਦੌਸਾ ਐਡੀਸ਼ਨਲ ਐੱਸ.ਪੀ. ਲੋਕੇਸ਼ ਸੋਨਵਾਲ ਨੇ ਦੱਸਿਆ ਕਿ ਬੋਰਵੈੱਲ ਲਗਭਗ 600 ਫੁੱਟ ਡੂੰਘਾ ਹੈ ਅਤੇ ਬੱਚੀ ਕਰੀਬ 20 ਤੋਂ 25 ਫੁੱਟ ਦੀ ਡੂੰਘਾਈ 'ਤੇ ਅਟਕੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਨੀਰੂ ਅਜੇ ਜ਼ਿੰਦਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਉਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ।

ਓਧਰ ਢਾਈ ਸਾਰਾ ਨੀਰੂ ਦੇ ਪਰਿਵਾਰ ਵਾਲਿਆਂ ਦੀ ਮੰਨੀਏ ਤਾਂ ਉਹ ਸ਼ਾਮ ਦੇ ਸਮੇਂ ਬਾਜਰਾ ਕੱਟ ਰਹੇ ਸਨ ਅਤੇ ਨੇੜੇ ਹੀ ਉਨ੍ਹਾਂ ਦੀ ਬੱਚੀ ਖੇਡ ਰਹੀ ਸੀ ਜੋ ਖੇਡਦੇ-ਖੇਡਦੇ ਅਚਾਨਕ ਬੋਰਵੈੱਡ 'ਚ ਡਿੱਗ ਗਈ। ਹਾਲਾਂਕਿ ਬੋਰਵੈੱਲ ਤੋਂ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਬੱਚੀ ਜ਼ਿੰਦਾ ਹੈ ਅਤੇ ਬਚਾਅ ਟੀਮ ਉਸ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।


Rakesh

Content Editor

Related News