ਜੰਮੂ ਕਸ਼ਮੀਰ ਦੇ ਸੋਪੋਰ ''ਚ ਸੁਰੱਖਿਆ ਫ਼ੋਰਸਾਂ ਨੇ 2 ਅੱਤਵਾਦੀ ਕੀਤੇ ਗ੍ਰਿਫ਼ਤਾਰ

06/10/2022 12:50:31 PM

ਸ਼੍ਰੀਨਗਰ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਸੋਪੋਰ 'ਚ ਸੁਰੱਖਿਆ ਫ਼ੋਰਸਾਂ ਨੇ ਵੀਰਵਾਰ ਸ਼ਾਮ 2 ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ ਕਿ ਪਿੰਜੁਰਾ ਸ਼ੋਪੀਆ ਦੇ ਫੈਜ਼ਾਨ ਅਹਿਮਦ ਪਾਲ ਅਤੇ ਅਰਿਹਾਲ ਪੁਲਵਾਮਾ ਦੇ ਮੁਜਮਿਲ ਰਾਸ਼ਿਦ ਮੀਰ ਨੂੰ ਗੁਰਸੀਰ 'ਚ ਫ਼ੌਜ ਅਤੇ ਪੁਲਸ ਨੇ ਸੰਯੁਕਤ ਸੁਰੱਖਿਆ ਜਾਂਚ ਚੌਂਕੀ 'ਤੇ ਗ੍ਰਿਫ਼ਤਾਰ ਕੀਤਾ ਗਿਆ। 

ਪੁਲਸ ਨੇ ਕਿਹਾ ਕਿ ਦੋਵੇਂ ਬਾਹਰੀ ਮਜ਼ਦੂਰਾਂ ਸਮੇਤ ਸੁਰੱਖਿਆ ਫ਼ੋਰਸਾਂ ਅਤੇ ਨਾਗਰਿਕਾਂ 'ਤੇ ਹਮਲੇ ਕਰਨ ਲਈ ਲਗਾਤਾਰ ਮੌਕੇ ਦੀ ਭਾਲ 'ਚ ਸਨ। ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ 'ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਪਾਬੰਦੀਸ਼ੁਦਾ ਸੰਗਠਨ ਲਸ਼ਕਰ-ਏ-ਤੋਇਬਾ ਦੇ ਦਿ ਰੇਸਿਸਟੈਂਟ ਫਰੰਟ ਦੇ 'ਹਾਈਬ੍ਰਿਡ' ਅੱਤਵਾਦੀ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ।


DIsha

Content Editor

Related News