PM ਮੋਦੀ ਨੇ ਟਵਿੱਟਰ ਪ੍ਰੋਫਾਈਲ ''ਤੇ ਲਾਈ ''ਮਾਸਕ'' ਵਾਲੀ ਤਸਵੀਰ

04/14/2020 12:35:37 PM

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਵਿਡ-19 'ਤੇ ਦੇਸ਼ ਨੂੰ ਸੰਬੋਧਿਤ ਕਰਨ ਤੋਂ ਬਾਅਦ ਆਪਣੇ ਟਵਿੱਟਰ ਹੈਂਡਲ 'ਤੇ ਲਾਈ ਤਸਵੀਰ ਨੂੰ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ਪ੍ਰੋਫਾਈਲ 'ਤੇ ਮਾਸਕ ਦੇ ਰੂਪ 'ਚ ਮੂੰਹ 'ਤੇ ਗਮਛਾ ਬੰਨ੍ਹੇ ਹੋਏ ਤਸਵੀਰ ਲਾਈ ਹੈ। ਦੇਸ਼ 'ਚ ਵੱਧਦੇ ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਸੰਦੇਸ਼ ਦੇਣ ਲਈ ਪ੍ਰਧਾਨ ਮੰਤਰੀ ਨੇ ਇਹ ਤਸਵੀਰ ਲਾਈ ਹੈ। ਇਸ ਤਰ੍ਹਾਂ ਮੋਦੀ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਅਜਿਹੇ 'ਚ ਕੋਰੋਨਾ ਤੋਂ ਬਚਣ ਲਈ ਘਰ 'ਚ ਬਣਾਇਆ ਗਿਆ ਮਾਸਕ ਵਰਤਿਆ ਜਾ ਸਕਦਾ ਹੈ। ਮੋਦੀ ਦਾ ਇਹ ਕਦਮ ਇਸ ਲਈ ਵੀ ਅਹਿਮ ਹੈ, ਕਿਉਂਕਿ ਇਨ੍ਹੀਂ ਦਿਨੀਂ ਪੂਰੇ ਦੇਸ਼ 'ਚ ਮਾਸਕ ਅਤੇ ਸੈਨੇਟਾਈਜ਼ਰ ਦੀ ਕਮੀ ਹੈ।

ਇਹ ਵੀ ਪੜ੍ਹੋ : ਕੋਰੋਨਾ ਨੂੰ ਹਰਾਉਣ ਲਈ PM ਮੋਦੀ ਨੇ ਦੇਸ਼ ਵਾਸੀਆਂ ਤੋਂ ਇਨ੍ਹਾਂ 7 ਗੱਲਾਂ ਦਾ ਮੰਗਿਆ 'ਸਾਥ'

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਟਵਿੱਟਰ 'ਤੇ 5 ਕਰੋੜ 54 ਲੱਖ ਫਾਲੋਅਰਜ਼ ਹਨ। ਉਨ੍ਹਾਂ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਦੇ ਸਮੇਂ ਨੂੰ 3 ਮਈ ਤਕ ਵਧਾ ਦਿੱਤਾ ਹੈ। ਪਹਿਲੇ ਪੜਾਅ ਤਹਿਤ 21 ਦਿਨਾਂ ਦੀ ਲਾਕਡਾਊਨ ਅੱਜ ਖਤਮ ਹੋਣੀ ਸੀ। ਲਾਕਡਾਊਨ 25 ਮਾਰਚ ਤੋਂ 14 ਅਪ੍ਰੈਲ ਤਕ ਸੀ, ਜਿਸ ਨੂੰ ਅੱਜ ਵਧਾ ਦਿੱਤਾ ਗਿਆ ਹੈ।
 

ਇਹ ਵੀ ਪੜ੍ਹੋ : PM ਨਰਿੰਦਰ ਮੋਦੀ ਦਾ ਐਲਾਨ- ਭਾਰਤ 'ਚ 3 ਮਈ ਤੱਕ ਵਧਾਇਆ ਗਿਆ 'ਲਾਕਡਾਊਨ'


Tanu

Content Editor

Related News