ਲਾਕਡਾਊਨ 'ਚ ਪੈਦਾ ਹੋਏ ਜੌੜੇ ਬੱਚੇ : ਨਾਮ ਰੱਖਿਆ ਕੁਆਰੰਟੀਨ ਤੇ ਸੈਨੇਟਾਈਜ਼ਰ

Sunday, May 24, 2020 - 10:20 PM (IST)

ਲਾਕਡਾਊਨ 'ਚ ਪੈਦਾ ਹੋਏ ਜੌੜੇ ਬੱਚੇ : ਨਾਮ ਰੱਖਿਆ ਕੁਆਰੰਟੀਨ ਤੇ ਸੈਨੇਟਾਈਜ਼ਰ

ਮੇਰਠ (ਇੰਟ)- ਲਾਕਡਾਊਨ ਦੇ ਵਿਚ ਮੇਰਠ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਵਜੰਮੇ ਬੱਚਿਆਂ ਦਾ ਨਾਮ ਉਸਦੇ ਮਾਤਾ-ਪਿਤਾ ਨੇ ਕੁਆਰੰਟੀਨ ਤੇ ਸੈਨੇਟਾਈਜ਼ਰ ਰੱਖ ਦਿੱਤਾ ਹੈ। ਮੇਰਠ ਦੇ ਮੋਦੀਪੁਰਮ ਖੇਤਰ 'ਚ ਪਬਰਸਾ ਪਿੰਡ ਨਿਵਾਸੀ ਮਹਿਲਾ ਵੇਨੂ ਨੇ ਸ਼ਨੀਵਾਰ ਨੂੰ ਨਿੱਜੀ ਹਸਪਤਾਲ 'ਚ ਜੌੜੇ ਬੇਟਿਆਂ ਨੂੰ ਜਨਮ ਦਿੱਤਾ ਹੈ। ਧਰਮਿੰੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦੋਵਾਂ ਬੇਟਿਆਂ ਦਾ ਨਾਮ ਕੁਆਰੰਟੀਨ ਤੇ ਸੈਨੇਟਾਈਜ਼ਰ ਰੱਖਿਆ ਹੈ। ਪਿੰਡ 'ਚ ਜਦੋਂ ਇਸਦੇ ਬਾਰੇ 'ਚ ਪਤਾ ਲੱਗਿਆ ਤਾਂ ਪੂਰਾ ਦਿਨ ਇਸ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਅਜਿਹਾ ਨਾਮ ਸੁਣਕੇ ਕਈ ਲੋਕ ਹੈਰਾਨ ਹੋਏ ਪਰ ਲੋਕ ਖੁਸ਼ ਨਜ਼ਰ ਆਏ।


author

Gurdeep Singh

Content Editor

Related News