ਵੱਡਾ ਹਾਦਸਾ : ਯਮੁਨੋਤਰੀ ਨੈਸ਼ਨਲ ਹਾਈਵੇਅ 'ਤੇ ਨਿਰਮਾਣ ਅਧੀਨ ਸੁਰੰਗ ਟੁੱਟੀ, 40 ਮਜ਼ਦੂਰ ਫਸੇ
Sunday, Nov 12, 2023 - 11:44 AM (IST)

ਉਤਰਕਾਸ਼ੀ (ਭਾਸ਼ਾ)- ਉਤਰਕਾਸ਼ੀ ਜ਼ਿਲ੍ਹੇ 'ਚ ਬ੍ਰਹਮਾਖਾਲ-ਯਮੁਨੋਤਰੀ ਨੈਸ਼ਨਲ ਹਾਈਵੇਅ 'ਤੇ ਸਿਲਕਯਾਰਾ ਤੋਂ ਡੰਡਾਲਗਾਂਵ ਦਰਮਿਆਨ ਨਿਰਮਾਣ ਅਧੀਨ ਸੁਰੰਗ ਦਾ ਇਕ ਹਿੱਸਾ ਐਤਵਾਰ ਤੜਕੇ ਅਚਾਨਕ ਟੁੱਟ ਗਿਆ, ਜਿਸ ਨਾਲ ਉਸ 'ਚ ਕੰਮ ਕਰ ਰਹੇ ਕਰੀਬ 40 ਮਜ਼ਦੂਰ ਅੰਦਰ ਫਸ ਗਏ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਹਾਦਸਾ ਸਿਲਕਯਾਰਾ ਵੱਲ ਤੜਕੇ ਕਰੀਬ 4 ਵਜੇ ਹੋਇਆ, ਜਦੋਂ ਸਾਢੇ ਚਾਰ ਕਿਲੋਮੀਟਰ ਲੰਬੀ ਨਿਰਮਾਣ ਅਧੀਨ ਸੁਰੰਗ ਦਾ ਕਰੀਬ 150 ਮੀਟਰ ਹਿੱਸਾ ਟੁੱਟ ਗਿਆ।
ਇਹ ਵੀ ਪੜ੍ਹੋ : PM ਮੋਦੀ ਨੇ ਘੁਸਪੈਠੀਆਂ ਨੂੰ ਰੋਕਿਆ, ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਈ : ਅਮਿਤ ਸ਼ਾਹ
ਘਟਨਾ ਦੀ ਜਾਣਕਾਰੀ ਮਿਲਦੇ ਹੀ ਉਤਰਕਾਸ਼ੀ ਦੇ ਪੁਲਸ ਸੁਪਰਡੈਂਟ ਅਪਰਣ ਯਦੁਵੰਸ਼ੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕੰਮਾਂ ਦੀ ਕਮਾਨ ਸੰਭਾਲੀ। ਮੌਕੇ 'ਤੇ ਪੁਲਸ, ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ, ਰਾਜ ਆਫ਼ਤ ਰਿਸਪਾਂਸ ਫੋਰਸ, ਫਾਇਰ ਬ੍ਰਿਗੇਡ, ਐਮਰਜੈਂਸੀ 108 ਅਤੇ ਸੁਰੰਗ ਦਾ ਨਿਰਮਾਣ ਕਰਵਾ ਰਹੀ ਸੰਸਥਾ ਨੈਸ਼ਨਲ ਹਾਈਵੇਅ ਅਤੇ ਬੁਨਿਆਦੀ ਵਿਕਾਸ ਨਿਗਮ ਲਿਮਟਿਡ (ਐੱਨ.ਐੱਚ.ਆਈ.ਡੀ.ਸੀ.ਐੱਲ.) ਦੇ ਕਰਮਚਾਰੀ ਵੀ ਮੌਕੇ 'ਤੇ ਸੁਰੰਗ ਖੁੱਲ੍ਹਵਾਉਣ ਦੇ ਕੰਮ 'ਚ ਜੁਟੇ ਰਹੇ ਹਨ। ਹਰ ਮੌਸਮ ਦੇ ਅਨੁਕੂਲ ਚਾਰ ਧਾਮ ਸੜਕ ਪ੍ਰਾਜੈਕਟ ਦੇ ਅਧੀਨ ਬਣ ਰਹੀ ਇਸ ਸੁਰੰਗ ਦੇ ਬਣਨ ਨਾਲ ਉਤਰਕਾਸ਼ੀ ਤੋਂ ਯਮੁਨੋਤਰੀ ਧਾਮ ਤੱਕ ਦਾ ਸਫ਼ਰ 26 ਕਿਲੋਮੀਟਰ ਘੱਟ ਹੋ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8