ਉਸਾਰੀ ਅਧੀਨ ਸੁਰੰਗ ਦਾ ਹਿੱਸਾ ਡਿੱਗਿਆ, ਦੱਬੇ ਗਏ ਕਈ ਮਜ਼ਦੂਰ

Saturday, Feb 22, 2025 - 04:10 PM (IST)

ਉਸਾਰੀ ਅਧੀਨ ਸੁਰੰਗ ਦਾ ਹਿੱਸਾ ਡਿੱਗਿਆ, ਦੱਬੇ ਗਏ ਕਈ ਮਜ਼ਦੂਰ

ਹੈਦਰਾਬਾਦ- ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ 'ਚ ਨਿਰਮਾਣ ਅਧੀਨ ਸ਼੍ਰੀਸ਼ੈਲਮ ਸੁਰੰਗ ਨਹਿਰ ਦਾ ਉਸਾਰੀ ਅਧੀਨ ਹਿੱਸਾ ਢਹਿ ਜਾਣ ਕਾਰਨ ਘੱਟੋ-ਘੱਟ 6 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਿਰਮਾਣ ਕੰਪਨੀ ਦੀ ਟੀਮ ਸਥਿਤੀ ਦਾ ਜਾਇਜ਼ਾ ਲੈਣ ਲਈ ਸੁਰੰਗ ਦੇ ਅੰਦਰ ਗਈ ਹੈ ਅਤੇ ਪੜਤਾਲ ਕਰ ਰਹੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸਾਰੀ ਦਾ ਕੰਮ ਕਰ ਰਹੀ ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 6 ਤੋਂ 8 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।

ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੁਝ ਕਾਮੇ ਕੰਮ ਲਈ ਸੁਰੰਗ ਦੇ ਅੰਦਰ ਗਏ ਸਨ ਤਾਂ ਸੁਰੰਗ ਦੇ 12-13 ਕਿਲੋਮੀਟਰ ਅੰਦਰ ਛੱਤ ਦਾ ਇਕ ਹਿੱਸਾ ਢਹਿ ਗਿਆ। ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਜ਼ਿਲ੍ਹਾ ਮੈਜਿਸਟ੍ਰੇਟ, ਪੁਲਸ ਸੁਪਰਡੈਂਟ ਅਤੇ ਹੋਰ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਲਈ ਮੌਕੇ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਸੂਬੇ ਦੇ ਸਿੰਚਾਈ ਮੰਤਰੀ ਐੱਨ. ਉੱਤਮ ਕੁਮਾਰ ਰੈੱਡੀ, ਸਿੰਚਾਈ ਮਾਮਲਿਆਂ ਦੇ ਸਰਕਾਰ ਦੇ ਸਲਾਹਕਾਰ ਆਦਿਤਿਆਨਾਥ ਦਾਸ ਅਤੇ ਹੋਰ ਸਿੰਚਾਈ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਕੇਂਦਰੀ ਕੋਲਾ ਮੰਤਰੀ ਜੀ. ਕਿਸ਼ਨ ਰੈੱਡੀ ਨੇ ਹਾਦਸੇ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਅਧਿਕਾਰੀਆਂ ਨੂੰ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਉਚਿਤ ਇਲਾਜ ਮੁਹੱਈਆ ਕਰਵਾਉਣ ਲਈ ਵੀ ਕਿਹਾ।


author

Tanu

Content Editor

Related News