ਮੰਗਲਵਾਰ ਤੇ ਵੀਰਵਾਰ ਹੋਇਆ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
Monday, Dec 09, 2024 - 03:05 PM (IST)
ਨੈਸ਼ਨਲ ਡੈਸਕ- ਸਾਲ ਦੇ ਆਖਰੀ ਮਹੀਨੇ ਯਾਨੀ ਦਸੰਬਰ 'ਚ ਛੁੱਟੀਆਂ ਦੀ ਭਰਮਾਰ ਰਹੇਗੀ। ਇਸ ਮਹੀਨੇ ਠੰਡ ਕਾਰਨ ਕਈ ਦਿਨ ਸਕੂਲ ਬੰਦ ਰਹਿਣਗੇ। ਇਸ ਤੋਂ ਇਲਾਵਾ ਕਈ ਸੂਬਿਆਂ ਵਿਚ ਸਥਾਨਕ ਛੁੱਟੀਆਂ ਵੀ ਹਨ। 12 ਦਸੰਬਰ ਵੀਰਵਾਰ ਨੂੰ ਬੈਂਕ, ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਦਰਅਸਲ, ਮੇਘਾਲਿਆ 'ਚ ਵੀਰਵਾਰ 12 ਦਸੰਬਰ ਨੂੰ ਪਾ-ਟੋਗਨ ਨੇਂਗਮਿੰਜਾ ਸੰਗਮਾ (Pa Togan Sangma) ਦੀ ਬਰਸੀ ਕਾਰਨ ਬੈਂਕ, ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਮੇਘਾਲਿਆ ਸਰਕਾਰ ਨੇ ਗਾਰੋ ਯੋਧੇ ਸ਼ਹੀਦ ਪਾ-ਟੋਗਨ ਨੂੰ ਸ਼ਰਧਾਂਜਲੀ ਦਿੱਤੀ। ਇਸੇ ਤਰ੍ਹਾਂ ਬਿਲਾਸਪੁਰ ਦੇ ਕੁਲੈਕਟਰ ਅਵਨੀਸ਼ ਸ਼ਰਨ ਨੇ 10 ਦਸੰਬਰ 2024 ਨੂੰ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਦਰਅਸਲ, ਬਿਲਾਸਪੁਰ (ਛੱਤੀਸਗੜ੍ਹ) ਦੇ ਕੁਲੈਕਟਰ ਅਵਨੀਸ਼ ਸ਼ਰਨ ਨੇ ਪਹਿਲਾਂ ਐਲਾਨੀ ਗਈ 1 ਨਵੰਬਰ, 2024 (ਗੋਵਰਧਨ ਪੂਜਾ) ਦੀ ਛੁੱਟੀ ਨੂੰ ਰੱਦ ਕਰ ਦਿੱਤਾ ਅਤੇ ਸ਼ਹੀਦ ਵੀਰ ਨਰਾਇਣ ਸਿੰਘ ਦੇ ਸ਼ਹੀਦੀ ਦਿਵਸ 'ਤੇ 10 ਦਸੰਬਰ, 2024 ਨੂੰ ਸਥਾਨਕ ਛੁੱਟੀ ਵਜੋਂ ਐਲਾਨ ਕੀਤਾ। ਇਹ ਫੈਸਲਾ ਛੱਤੀਸਗੜ੍ਹ ਦੇ ਗੌਰਵਮਈ ਇਤਿਹਾਸ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ।
ਛੱਤੀਸਗੜ੍ਹ ਦੇ ਇਤਿਹਾਸ 'ਚ 10 ਦਸੰਬਰ ਦਾ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਦਿਨ ਨੂੰ ਸ਼ਹੀਦ ਵੀਰ ਨਰਾਇਣ ਸਿੰਘ ਦੇ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਵੀਰ ਨਰਾਇਣ ਸਿੰਘ ਛੱਤੀਸਗੜ੍ਹ ਦੇ ਪਹਿਲੇ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਸੀ। ਉਨ੍ਹਾਂ ਨੂੰ 10 ਦਸੰਬਰ 1857 ਨੂੰ ਰਾਏਪੁਰ ਦੇ ਜੈ ਸਤੰਭ ਚੌਕ 'ਚ ਫਾਂਸੀ ਦਿੱਤੀ ਗਈ ਸੀ। ਸ਼ਹੀਦ ਵੀਰ ਨਰਾਇਣ ਸਿੰਘ ਛੱਤੀਸਗੜ੍ਹ ਦੇ ਆਦਿਵਾਸੀਆਂ ਅਤੇ ਕਿਸਾਨਾਂ ਦੇ ਹੱਕਾਂ ਲਈ ਲੜੇ। ਉਨ੍ਹਾਂ ਦੀ ਕੁਰਬਾਨੀ ਸੂਬੇ ਦੀ ਸੱਭਿਆਚਾਰਕ ਅਤੇ ਇਤਿਹਾਸਕ ਪਛਾਣ ਦਾ ਪ੍ਰਤੀਕ ਹੈ। ਉਨ੍ਹਾਂ ਦੇ ਸਨਮਾਨ 'ਚ ਨਵਾਂ ਰਾਏਪੁਰ ਵਿੱਚ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਵੀ ਬਣਾਇਆ ਗਿਆ ਹੈ, ਜੋ ਛੱਤੀਸਗੜ੍ਹ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8