ਟਰੰਪ ਦੇ ਇਕ ਬਿਆਨ ਨੇ ਗਲੋਬਲ ਮਾਰਕੀਟ 'ਚ ਲਿਆਂਦਾ ਭੂਚਾਲ! ਮੂਧੇ ਮੂੰਹ ਡਿੱਗੀਆਂ ਤੇਲ ਦੀਆਂ ਕੀਮਤਾਂ

Monday, Mar 23, 2026 - 05:46 PM (IST)

ਟਰੰਪ ਦੇ ਇਕ ਬਿਆਨ ਨੇ ਗਲੋਬਲ ਮਾਰਕੀਟ 'ਚ ਲਿਆਂਦਾ ਭੂਚਾਲ! ਮੂਧੇ ਮੂੰਹ ਡਿੱਗੀਆਂ ਤੇਲ ਦੀਆਂ ਕੀਮਤਾਂ

ਬਿਜ਼ਨੈੱਸ ਡੈਸਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਸੋਸ਼ਲ ਮੀਡੀਆ ਪੋਸਟ ਨੇ ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰਾਂ ਅਤੇ ਆਰਥਿਕ ਜਗਤ ਵਿਚ ਹਲਚਲ ਮਚਾ ਦਿੱਤੀ ਹੈ। ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਦੀਆਂ ਖ਼ਬਰਾਂ ਕਾਰਨ ਗਲੋਬਲ ਮਾਰਕੀਟ ਵਿਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ, ਜਿਸ ਨਾਲ ਭਾਰਤੀ ਬਾਜ਼ਾਰ ਦੇ ਖੁੱਲ੍ਹਣ ਦੇ ਸੰਕੇਤ ਦੇਣ ਵਾਲਾ ਗਿਫਟ ਨਿਫਟੀ (Gift Nifty) 800 ਅੰਕਾਂ ਤੱਕ ਉਛਲ ਗਿਆ

ਇਹ ਵੀ ਪੜ੍ਹੋ :   ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ

ਟਰੰਪ ਦਾ ਉਹ ਪੋਸਟ ਜਿਸ ਨੇ ਬਦਲੀ ਹਵਾ

ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' 'ਤੇ ਜਾਣਕਾਰੀ ਸਾਂਝੀ ਕੀਤੀ ਕਿ ਪਿਛਲੇ ਦੋ ਦਿਨਾਂ ਵਿਚ ਅਮਰੀਕਾ ਅਤੇ ਈਰਾਨ ਵਿਚਾਲੇ ਬਹੁਤ ਹੀ ਸਾਰਥਕ ਅਤੇ ਸਕਾਰਾਤਮਕ ਗੱਲਬਾਤ ਹੋਈ ਹੈ। ਟਰੰਪ ਮੁਤਾਬਕ ਦੋਵੇਂ ਦੇਸ਼ ਮਿਡਲ ਈਸਟ (ਮੱਧ ਪੂਰਬ) ਵਿਚ ਚੱਲ ਰਹੇ ਤਣਾਅ ਨੂੰ ਖ਼ਤਮ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਹੇ ਹਨ।

ਇਹ ਵੀ ਪੜ੍ਹੋ :   LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ

ਈਰਾਨ 'ਤੇ ਹਮਲੇ 5 ਦਿਨਾਂ ਲਈ ਟਲੇ

ਇਸ ਗੱਲਬਾਤ ਦੇ ਸਕਾਰਾਤਮਕ ਨਤੀਜਿਆਂ ਨੂੰ ਦੇਖਦੇ ਹੋਏ ਟਰੰਪ ਨੇ ਰੱਖਿਆ ਵਿਭਾਗ ਨੂੰ ਇਕ ਵੱਡਾ ਹੁਕਮ ਦਿੱਤਾ ਹੈ। ਉਨ੍ਹਾਂ ਨੇ ਈਰਾਨ ਦੇ ਪਾਵਰ ਪਲਾਂਟਾਂ ਅਤੇ ਊਰਜਾ ਬੁਨਿਆਦੀ ਢਾਂਚੇ 'ਤੇ ਹੋਣ ਵਾਲੇ ਸਾਰੇ ਫੌਜੀ ਹਮਲਿਆਂ ਨੂੰ ਫਿਲਹਾਲ 5 ਦਿਨਾਂ ਲਈ ਟਾਲ ਦਿੱਤਾ ਹੈ। ਇਹ ਫੈਸਲਾ ਚੱਲ ਰਹੀਆਂ ਬੈਠਕਾਂ ਦੀ ਸਫਲਤਾ ਨੂੰ ਦੇਖਦੇ ਹੋਏ ਲਿਆ ਗਿਆ ਹੈ।

ਇਹ ਵੀ ਪੜ੍ਹੋ :   IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼

ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ

ਟਰੰਪ ਦੇ ਇਸ ਬਿਆਨ ਦਾ ਸਭ ਤੋਂ ਵੱਡਾ ਅਸਰ ਕੱਚੇ ਤੇਲ (Crude Oil) ਦੀਆਂ ਕੀਮਤਾਂ 'ਤੇ ਦੇਖਣ ਨੂੰ ਮਿਲਿਆ। ਬ੍ਰੈਂਟ ਕਰੂਡ ਦੀਆਂ ਕੀਮਤਾਂ ਲਗਭਗ 11% ਡਿੱਗ ਕੇ $101.13 ਪ੍ਰਤੀ ਬੈਰਲ ਹੋ ਗਈਆਂ ਹਨ। ਭਾਰਤ ਵਰਗੇ ਦੇਸ਼ ਲਈ ਇਹ ਬਹੁਤ ਵੱਡੀ ਰਾਹਤ ਵਾਲੀ ਖ਼ਬਰ ਹੈ, ਕਿਉਂਕਿ ਤੇਲ ਸਸਤਾ ਹੋਣ ਨਾਲ ਦੇਸ਼ ਵਿਚ ਮਹਿੰਗਾਈ 'ਤੇ ਲਗਾਮ ਲੱਗੇਗੀ ਅਤੇ ਕੰਪਨੀਆਂ ਦੇ ਖਰਚੇ ਵੀ ਘਟਣਗੇ।

ਇਹ ਵੀ ਪੜ੍ਹੋ :  ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ

ਈਰਾਨ ਨੇ ਟਰੰਪ ਦੇ ਦਾਅਵੇ ਨੂੰ ਕੀਤਾ ਰੱਦ 

ਦੂਜੇ ਪਾਸੇ, ਈਰਾਨ ਨੇ ਅਮਰੀਕਾ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਅਜਿਹੀ ਕੋਈ ਸ਼ਾਂਤੀ ਗੱਲਬਾਤ ਨਹੀਂ ਹੋ ਰਹੀ ਹੈ। ਤਹਿਰਾਨ ਨੇ ਟਰੰਪ ਦੇ ਬਿਆਨ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ :  22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ

ਅਗਲੇ 5 ਦਿਨ ਰਹਿਣਗੇ ਅਹਿਮ

ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਇਹ ਗੱਲਬਾਤ ਪੂਰਾ ਹਫਤਾ ਜਾਰੀ ਰਹੇਗੀ। ਜੇਕਰ ਇਹ ਗੱਲਬਾਤ ਕਿਸੇ ਸਥਾਈ ਹੱਲ 'ਤੇ ਪਹੁੰਚ ਜਾਂਦੀ ਹੈ, ਤਾਂ ਇਹ ਸਾਲ 2026 ਦੀ ਸਭ ਤੋਂ ਵੱਡੀ ਆਰਥਿਕ ਰਾਹਤ ਸਾਬਤ ਹੋ ਸਕਦੀ ਹੈ। ਫਿਲਹਾਲ ਨਿਵੇਸ਼ਕਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਬਾਜ਼ਾਰ ਨੇ ਇਸ ਖ਼ਬਰ ਦਾ ਸਵਾਗਤ ਹਰਿਆਲੀ ਨਾਲ ਕੀਤਾ ਹੈ।

ਇਹ ਵੀ ਪੜ੍ਹੋਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News