ਟਰੰਪ ਜੂਨੀਅਰ ਦੇ ਭਾਸ਼ਣ ਨਾਲ ਜਾਏਗਾ ਗਲਤ ਸੰਦੇਸ਼: ਡੈਮੋਕ੍ਰੇਟਿਕ ਸੀਨੇਟਰ

02/22/2018 11:35:18 AM

ਵਾਸ਼ਿੰਗਟਨ(ਭਾਸ਼ਾ)— ਡੈਮੋਕ੍ਰੇੇਟਿਕ ਸੀਨੇਟਰ ਰੋਬਰਟ ਨੇ ਭਾਰਤ ਵਿਚ ਅਮਰੀਕੀ ਦੂਤਘਰ ਨੂੰ ਪੱਤਰ ਲਿੱਖ ਕੇ ਇਹ ਯਕੀਨੀ ਕਰਨ ਲਈ ਕਿਹਾ ਹੈ ਕਿ ਭਾਰਤ ਦੀ ਯਾਤਰਾ 'ਤੇ ਗਏ ਅਮਰੀਕੀ ਰਾਸ਼ਟਰਪਤੀ ਦੇ ਪੁੱਤਰ ਨੂੰ ਜ਼ਰੂਰੀ ਸੁਰੱਖਿਆ ਤੋਂ ਜ਼ਿਆਦਾ ਦੂਤਘਰ ਕੋਈ ਹੋਰ ਵਿਸ਼ੇਸ਼ ਸੁਵਿਧਾ ਨਾ ਦੇਵੇ। ਮੇਨੇਡੇਜਸ ਨੇ ਇਕ ਪੱਤਰ ਲਿੱਖ ਕੇ ਕਿਹਾ ਕਿ ਉਹ ਡੋਨਾਲਡ ਟਰੰਪ ਜੂਨੀਅਰ ਦੇ ਕੱਲ ਦੇ ਭਾਸ਼ਣ ਤੋਂ ਚਿੰਤਤ ਹਨ, ਕਿਉਂਕਿ ਉਨ੍ਹਾਂ ਦੇ ਭਾਸ਼ਣ ਨਾਲ ਇਹ ਗਲਤ ਸੰਦੇਸ਼ ਜਾ ਸਕਦਾ ਹੈ ਕਿ 'ਉਹ ਡੋਨਾਲਡ ਟਰੰਪ ਵੱਲੋਂ ਬੋਲ ਰਹੇ ਹਨ।'
ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ 40 ਸਾਲਾਂ ਪੁੱਤਰ ਆਪਣੇ ਕਾਰੋਬਾਰ ਦੇ ਸਿਲਸਿਲੇ ਵਿਚ ਭਾਰਤ ਯਾਤਰਾ 'ਤੇ ਹਨ। ਉਹ ਟਰੰਪ ਆਰਗੇਨਾਈਜੇਸ਼ਨ ਦੇ ਕਾਰਜਕਾਰੀ ਉਪ ਪ੍ਰਧਾਨ ਹਨ ਜੋ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਹਾਈ ਪ੍ਰੋਫਾਈਲ ਰੀਅਲ ਅਸਟੇਟ ਕਾਰੋਬਾਰ ਨਾਲ ਜੁੜੇ ਹਨ। ਨਿਊਜਰਸੀ ਦੇ ਸੀਨੇਟਰ ਨੇ ਭਾਰਤ ਵਿਚ ਅਮਰੀਕੀ ਦੂਤ ਕੇਨਿਥ ਜਸਟਰ ਨੂੰ ਪੱਤਰ ਲਿੱਖ ਕੇ ਕਿਹਾ, 'ਕਾਰੋਬਾਰ ਦੇ ਸਿਲਸਿਲੇ ਵਿਚ ਮਿਸਟਰ ਟਰੰਪ ਦੀ ਇਸ ਨਿੱਜੀ ਯਾਤਰਾ ਨਾਲ ਇਹ ਭਰਮ ਪੈਦਾ ਹੋਣ ਦੀ ਸੰਭਾਵਨਾ ਹੈ ਕਿ ਉਨ੍ਹਾਂ ਦੀ ਇਹ ਯਾਤਰਾ ਇਕ ਅਧਿਕਾਰਤ ਉਦੇਸ਼ ਨਾਲ ਹੋ ਰਹੀ ਹੈ। ਮੈਂ ਇਹ ਪੱਤਰ ਯਕੀਨੀ ਕਰਨ ਲਈ ਲਿਖਿਆ ਹੈ ਕਿ ਭਾਰਤ ਵਿਚ ਅਮਰੀਕੀ ਦੂਤਘਰ ਮਿਸਟਰ ਟਰੰਪ ਦੀ ਭਾਰਤ ਵਿਚ ਨਿੱਜੀ ਯਾਤਰਾ ਦੌਰਾਨ ਉਨ੍ਹਾਂ ਲਈ ਜ਼ਰੂਰੀ ਸੁਰੱਖਿਆ ਸਹਿਯੋਗ ਤੋਂ ਜ਼ਿਆਦਾ ਉਨ੍ਹਾਂ ਜਾਂ ਟਰੰਪ ਆਰਗੇਨਾਈਜੇਸ਼ਨ ਦੇ ਸਹਿਯੋਗ ਵਿਚ ਕੋਈ ਭੂਮਿਕਾ ਨਹੀਂ ਨਿਭਾਉਣਗੇ।'


Related News