ਟਰੱਕ ਨੇ ਬਾਈਕ ਨੂੰ ਟੱਕਰ ਮਾਰ ਵਿਅਕਤੀ ਨੂੰ 2 ਕਿਲੋਮੀਟਰ ਤੱਕ ਘੜੀਸਿਆ, ਮੌਤ
Sunday, Jul 02, 2023 - 02:13 PM (IST)

ਅਮੇਠੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ 'ਚ ਇਕ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ ਅਤੇ ਬਾਈਕ ਸਵਾਰ ਵਿਅਕਤੀ ਨੂੰ ਕਰੀਬ 2 ਕਿਲੋਮੀਟਰ ਤੱਕ ਘੜੀਸਦਾ ਲੈ ਗਿਆ, ਜਿਸ ਨਾਲ ਟਰੱਕ 'ਚ ਅੱਗ ਗਈ ਅਤੇ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਜ਼ਖ਼ਮੀ ਹੋ ਗਿਆ। ਪੁਲਸ ਦੇ ਇਕ ਅਧਿਕਾਰੀ ਨੇਦੱਸਿਆ ਕਿ ਟਰੱਕ ਨੇ ਜਗਦੀਸ਼ਪੁਰ ਥਾਣਾ ਖੇਤਰ 'ਚ ਈਦਗਾਹ ਕੋਲ ਸ਼ਨੀਵਾਰ ਨੂੰ ਬਾਈਕ ਨੂੰ ਟੱਕਰ ਮਾਰੀ। ਅਧਿਕਾਰੀ ਅਨੁਸਾਰ, ਟੱਕਰ ਤੋਂ ਬਾਅਦ ਬਾਈਕ ਅਤੇ ਵਿਅਕਤੀ ਦੋਵੇਂ ਟਰੱਕ 'ਚ ਫੱਸ ਗਏ ਅਤੇ ਡਰਾਈਵਰ ਦੌੜਨ ਦੀ ਚੱਕਰ 'ਚ ਬਾਈਕ ਅਤੇ ਉਸ ਨੂੰ ਚੱਲਾ ਰਹੇ ਵਿਅਕਤੀ ਨੂੰ ਕਰੀਬ 2 ਕਿਲੋਮੀਟਰ ਤੱਕ ਘੜੀਸਦਾ ਲੈ ਗਿਆ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਮਰੌਲੀ ਥਾਣਾ ਖੇਤਰ 'ਚ ਜਾਫਰ ਗੰਜ ਨਵੀਨ ਮੰਡੀ ਕੋਲ ਚਿੰਗਾੜੀ ਨਿਕਲਣ ਨਾਲ ਟਰੱਕ 'ਚ ਅੱਗ ਲੱਗ ਗਈ, ਜਸਿ ਨਾਲ ਬਾਈਕ ਸਵਾਰ ਸ਼ਖ਼ਸ ਦੀ ਸੜ ਕੇ ਮੌਤ ਹੋ ਗਈ। ਅਧਿਕਾਰੀ ਅਨੁਸਾਰ, ਇਸ ਘਟਨਾ 'ਚ ਬਾਈਕ ਸਵਾਰ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ, ਜੋ ਟੱਕਰ ਲੱਗਣ ਨਾਲ 2 ਪਹੀਆ ਵਾਹਨ ਤੋਂ ਡਿੱਗ ਗਿਆ ਸੀ। ਕਮਰੌਲੀ ਦੇ ਥਾਣਾ ਇੰਚਾਰਜ ਅਭਿਨੇਸ਼ ਕੁਮਾਰ ਨੇ ਦੱਸਿਆ ਕਿ ਜਾਫਰਗੰਜ ਨਵੀਨ ਮੰਡੀ ਕੋਲ ਟਰੱਕ ਅਤੇ ਬਾਈਕ ਪੂਰੀ ਤਰ੍ਹਾਂ ਨਾ ਸੜ ਚੁੱਕੇ ਹਨ। ਉਨ੍ਹਾਂ ਦੱਸਿਆ,''ਵਿਅਕਤੀ ਦੀ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਹੈ ਅਤੇ ਉਸ ਦੀ ਪਛਾਣ ਨਹੀਂ ਹੋ ਰਹੀ ਹੈ। ਵਿਅਕਤੀ ਦੀ ਉਮਰ ਲਗਭਗ 30 ਸਾਲ ਦੱਸੀ ਗਈ ਹੈ। ਇਕ ਹੋਰ ਜ਼ਖ਼ਮੀ ਵਿਅਕਤੀ ਦਾ ਟਰਾਮਾ ਸੈਂਟਰ, ਲਖਨਊ 'ਚ ਇਲਾਜ ਕੀਤਾ ਜਾ ਰਿਹਾ ਹੈ। ਉਹ ਅਜੇ ਬੇਹੋਸ਼ ਹੈ।'' ਐੱਸ.ਓ. ਨੇ ਦੱਸਿਆ,''ਟਰੱਕ ਡਰਾਈਵਰ ਅਤੇ ਸਹਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵੇਂ ਸ਼ਰਾਬ ਦੇ ਨਸ਼ੇ 'ਚ ਸਨ। ਟਰੱਕ ਬਸਤੀ ਜ਼ਿਲ੍ਹੇ ਦਾ ਹੈ।'' ਐੱਸ.ਓ. ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।