ਦੋ ਸਾਲ ਤੋਂ ਤਨਖਾਹ ਨਹੀਂ ਮਿਲਣ ਤੋਂ ਪ੍ਰੇਸ਼ਾਨ ਅਧਿਆਪਕ ਨੇ ਕੀਤੀ ਖੁਦਕੁਸ਼ੀ
Friday, Jun 25, 2021 - 03:41 AM (IST)
ਨਵੀਂ ਦਿੱਲੀ - ਰਾਜਧਾਨੀ ਦਿੱਲੀ ਵਿੱਚ ਸਕੂਲ ਟੀਚਰ ਦੀ ਖੁਦਕੁਸ਼ੀ ਦਾ ਇੱਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਇੱਕ ਨਿੱਜੀ ਸਕੂਲ ਵਿੱਚ ਪਿਛਲੇ 2 ਸਾਲ ਤੋਂ ਤਨਖਾਹ ਨਹੀਂ ਮਿਲਣ ਨੂੰ ਲੈ ਕੇ ਪ੍ਰੇਸ਼ਾਨ ਇੱਕ ਅਧਿਆਪਕ ਨੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਆਪਣੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਉਹ ਨੂੰ ਪਿਛਲੇ 2 ਸਾਲ ਤੋਂ ਤਨਖਾਹ ਨਹੀਂ ਮਿਲ ਰਹੀ ਸੀ। ਰਾਜਧਾਨੀ ਦਿੱਲੀ ਦੇ ਪੀਤਮਪੁਰਾ ਇਲਾਕੇ ਵਿੱਚ ਆਪਣੇ ਪਰਿਵਾਰ ਨਾਲ ਰਹਿਣ ਵਾਲੇ ਅਨੂਪ ਜੋਹਰ ਨਾਮ ਦੇ ਇੱਕ ਅਧਿਆਪਕ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਵਾਇਰਸ ਦੇ ਸਰੋਤ ਦੇ ਖੁਲਾਸੇ ਤੋਂ ਪਹਿਲਾਂ ਹੀ ਡ੍ਰੈਗਨ ਨੇ ਹਟਾਇਆ ਮਰੀਜ਼ਾਂ ਦਾ ਡਾਟਾ- ਰਿਪੋਰਟ
ਸੁਸਾਈਡ ਨੋਟ ਵਿੱਚ ਅਨੂਪ ਜੋਹਰ ਨੇ ਲਿਖਿਆ ਕਿ ਉਨ੍ਹਾਂ ਨੂੰ ਤਨਖਾਹ ਦੇ ਨਾਮ 'ਤੇ ਸਿਰਫ ਅਤੇ ਸਿਰਫ ਭਰੋਸਾ ਦਿੱਤਾ ਜਾ ਰਿਹਾ ਸੀ। ਅਨੂਪ ਪੀਤਮਪੁਰਾ ਦੇ ਭਾਨੂ ਇਨਕਲੇਵ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਭਰਾ ਅਤੇ ਮਾਂ ਹਨ। 2 ਸਾਲ ਤੋਂ ਤਨਖਾਹ ਨਾ ਮਿਲਣ ਦੀ ਵਜ੍ਹਾ ਨਾਲ ਉਹ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਰਹੇ ਸਨ ਅਤੇ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਸੀ। ਪਰਿਵਾਰ ਦੀ ਜ਼ਿੰਮੇਦਾਰੀ ਉਨ੍ਹਾਂ ਦੇ ਮੋਢਿਆਂ 'ਤੇ ਸੀ ਪਰ ਤਨਖਾਹ ਨਾ ਮਿਲਣ ਦੀ ਵਜ੍ਹਾ ਨਾਲ ਇਹ ਮੋਡੇ ਕਮਜ਼ੋਰ ਪੈ ਰਹੇ ਸਨ।
ਇਹ ਵੀ ਪੜ੍ਹੋ: ਕੋਵਿਸ਼ੀਲਡ ਵੈਕਸੀਨ ਨਾਲ ਹੋ ਰਿਹਾ ਗੁਲੀਅਨ ਬੇਰੀ ਸਿੰਡਰੋਮ, ਚਿਹਰੇ ਦੀਆਂ ਮਾਂਸਪੇਸ਼ੀਆਂ 'ਤੇ ਅਸਰ
ਇਸ ਘਟਨਾ ਤੋਂ ਬਾਅਦ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਭਾਜਪਾ ਦੇ ਸਾਬਕਾ ਵਿਧਾਇਕ ਕੁਲਵੰਤ ਰਾਣਾ ਉਨ੍ਹਾਂ ਦੀ ਪਤਨੀ ਅਨੀਤਾ ਰਾਣਾ ਦਾ ਨਾਮ ਵੀ ਲਿਖਿਆ ਹੈ। ਦਰਅਸਲ ਇਹ ਲੋਕ ਸਕੂਲ ਦੇ ਮਾਲਕ ਹਨ ਅਤੇ ਤਨਖਾਹ ਨਹੀਂ ਮਿਲਣ ਲਈ ਇਨ੍ਹਾਂ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਹੈ ਇਸ ਵਜ੍ਹਾ ਨਾਲ ਇਨ੍ਹਾਂ ਦੋਨਾਂ ਦਾ ਨਾਮ ਲਿਖਕੇ ਅਧਿਆਪਕ ਅਨੂਪ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।