ਤ੍ਰਿਪੁਰਾ 'ਚ ਕੋਰੋਨਾ ਨਾਲ ਪਹਿਲੀ ਮੌਤ

Wednesday, Jun 10, 2020 - 01:13 AM (IST)

ਤ੍ਰਿਪੁਰਾ 'ਚ ਕੋਰੋਨਾ ਨਾਲ ਪਹਿਲੀ ਮੌਤ

ਅਗਰਤਲਾ - ਤ੍ਰਿਪੁਰਾ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਕਾਰਣ ਪਹਿਲੀ ਮੌਤ ਦਰਜ ਕੀਤੀ ਹੈ। ਮਰੀਜ਼ ਪੱਛਮੀ ਤ੍ਰਿਪੁਰਾ ਦੇ ਸਰਹੱਦੀ ਚਾਂਦਪੁਰ ਪਿੰਡ ਦੇ 48 ਸਾਲਾ ਵਿਅਕਤੀ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਖਬਰਾਂ ਦੇ ਅਨੁਸਾਰ ਮ੍ਰਿਤਕ ਦਾ ਕੋਈ ਯਾਤਰਾ ਰਿਕਾਰਡ ਨਹੀਂ ਹੈ ਪਰ ਉਸਦਾ ਪੁੱਤਰ ਬੈਂਗਲੁਰੂ ਤੋਂ ਪਰਤਿਆ ਸੀ। ਉੱਥੋਂ ਆਉਣ 'ਤੇ ਉਸਦਾ ਕੋਵਿਡ ਟੈਸਟ ਨੈਗੇਟਿਵ ਆਇਆ ਸੀ। ਤਿੰਨ ਦਿਨ ਬਾਅਦ ਉਨ੍ਹਾਂ ਦੇ ਪਿਤਾ ਨੂੰ 1 ਮਈ ਨੂੰ ਦਿਲ ਦਾ ਦੌਰਾ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋਣ 'ਤੇ ਅਗਰਤਲਾ ਦੇ ਸਰਕਾਰੀ ਮੈਡੀਕਲ ਕਾਲਜ 'ਚ ਦਾਖਲ ਕੀਤਾ ਗਿਆ ਸੀ। ਉੱਥੇ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸੂਬਾ ਸਰਕਾਰ ਨੇ ਮ੍ਰਿਤਕ ਪਰਿਵਾਰ ਨੂੰ 10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਤ੍ਰਿਪੁਰਾ 'ਚ ਕੋਰੋਨਾ ਦੇ 844 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 648 ਐਕਟਿਵ ਮਾਮਲੇ ਹਨ।


author

Inder Prajapati

Content Editor

Related News