ਤ੍ਰਿਪੁਰਾ : ਲੇਨਿਨ ਸਮਾਰਕ ਦੀ ਮੂਰਤੀ ਢਾਹੁਣ ਤੋਂ ਬਾਅਦ ਲੱਗੀ 144 ਧਾਰਾ

Tuesday, Mar 06, 2018 - 02:06 PM (IST)

ਤ੍ਰਿਪੁਰਾ : ਲੇਨਿਨ ਸਮਾਰਕ ਦੀ ਮੂਰਤੀ ਢਾਹੁਣ ਤੋਂ ਬਾਅਦ ਲੱਗੀ 144 ਧਾਰਾ

ਅਗਰਤਲਾ— ਤ੍ਰਿਪੁਰਾ ਦੇ ਵਿਧਾਨਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਇਤਿਹਾਸਿਕ ਜਿੱਤ ਤੋਂ ਬਾਅਦ ਭੰਨ-ਤੋੜ ਅਤੇ ਕੁੱਟਮਾਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸਰਕਾਰ ਦੇ ਗਠਨ ਤੋਂ ਪਹਿਲਾਂ ਹੀ ਸਮਾਰਕਾਂ ਨੂੰ ਗਿਰਾਇਆ ਜਾ ਰਿਹਾ ਹੈ। ਦੱਸਣਾ ਚਾਹੁੰਦੇ ਹਾਂ ਕਿ ਇਥੇ ਬੇਕਾਬੂ ਭੀੜ 'ਤੇ ਕੰਟਰੋਲ ਪਾਉਣ ਲਈ 144 ਧਾਰਾ ਲਾਗੂ ਕੀਤੀ ਗਈ ਹੈ।
ਮਿਲੀ ਜਾਣਕਾਰੀ 'ਚ ਤ੍ਰਿਪੁਰਾ 'ਚ ਜਿਨਾਂ ਇਲਾਕਿਆਂ 'ਚ ਹਿੰਸਾਂ ਦੀਆਂ ਘਟਨਾਵਾਂ ਦੀ ਜਾਣਕਾਰੀ ਮਿਲ ਰਹੀ ਸੀ। ਭੀੜ ਵੱਲੋਂ ਉਥੇ ਬਣੇ ਹੋਏ ਸਮਾਰਕਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਗੁੱਸੇ 'ਚ ਬੇਕਾਬੂ ਲੋਕਾਂ ਨੇ ਲੇਨਿਨ ਸਮਾਰਕ ਦੀ ਮੂਰਤੀ ਨੂੰ ਬੁਲਡੋਜਰ ਨਾਲ ਢਾਹਿਆ। ਜਿਸ ਕਰਕੇ ਪ੍ਰਸ਼ਾਸ਼ਨ ਨੂੰ ਉਥੇ ਧਾਰਾ 144 ਲਾਗੂ ਕਰਨੀ ਪਈ। ਜਿਸ ਤੋਂ ਬਾਅਦ ਹੀ ਇਸ ਘਟਨਾ 'ਤੇ ਬਿਆਨਬਾਜੀ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ ਹੈ।

ਭਾਜਪਾ ਨੇਤਾ ਅਤੇ ਰਾਜਸਭਾ ਸੁਬਰਾਮਨੀਅਮ ਸਵਾਮੀ ਨੇ ਵੀ ਇਸ 'ਤੇ ਟਿੱਪਣੀ ਕੀਤੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਲੇਨਿਨ ਤਾਂ ਵਿਦੇਸ਼ੀ ਹੈ। ਇਕ ਪ੍ਰਕਾਰ ਦਾ ਅੱਤਵਾਦੀ ਹੈ। ਅਜਿਹੇ 'ਚ ਵਿਅਕਤੀ ਦੀ ਸਾਡੇ ਦੇਸ਼ 'ਚ ਮੂਰਤੀ ਕਿਉ? ਸਵਾਮੀ ਨੇ ਕਿਹੈ ਹੈ ਕਿ ਮੂਰਤੀ ਕਮਿਊਨਿਟੀ ਪਾਰਟੀ ਦੇ ਹੈਡਕੁਵਾਟਰ ਦੇ ਅੰਦਰ ਰੱਖ ਸਕਦੇ ਹਨ ਅਤੇ ਪੂਜਾ ਕੀਤੀ ਜਾਵੇ।
ਤ੍ਰਿਪੁਰਾ 'ਚ 25 ਸਾਲ ਦੇ ਖੱਬੇ ਪੱਖੀ ਰਾਜ ਤੋਂ ਬਾਅਦ ਭਾਜਪਾ ਨੇ ਜਿੱਤ ਦਰਜ ਕੀਤੀ। ਸੀ.ਪੀ.ਆਈ. ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਅਤੇ ਆਈ.ਪੀ.ਐੈੱਫ.ਟੀ. ਦੇ ਕਾਰਜਕਰਤਾਵਾਂ ਹਿੰਸਾਂ 'ਤੇ ਉਤਾਰੂ ਹੋ ਚੁੱਕੇ ਹਨ। ਖੱਬੇ ਪੱਖੀ ਦੇ ਦਫ਼ਤਰ 'ਤੇ ਭੰਨ-ਤੋੜ ਕੀਤੀ ਗਈ ਅਤੇ ਕਾਰਜਕਰਤਾਵਾਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਲੇਨਿਨ ਦੀ ਮੂਰਤੀ ਤੋੜੇ ਜਾਣ 'ਤੇ ਖੱਬੇ-ਪੱਥੀ ਪਾਰਟੀ ਕੈਡਰ 'ਚ ਨਾਰਾਜ਼ਗੀ ਹੈ।


ਨਰਾਜ਼ ਖੱਬੇ-ਪੱਖੀ ਪਾਰਟੀ ਨੇ ਟਵੀਟ 'ਤੇ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਹੈ। ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਲੈਫਟ ਦੇ ਦਫ਼ਤਰਾਂ 'ਤੇ ਹਮਲਿਆਂ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।


Related News