ਪਤੀ ਬਣਿਆ ਹੈਵਾਨ: ਪਤਨੀ ਨਾਲ ਕਰਵਾਇਆ ਸਮੂਹਿਕ ਜਬਰ-ਜ਼ਨਾਹ, ਫਿਰ ਦਿੱਤਾ ਤਲਾਕ

Saturday, Jul 30, 2022 - 03:12 PM (IST)

ਪਤੀ ਬਣਿਆ ਹੈਵਾਨ: ਪਤਨੀ ਨਾਲ ਕਰਵਾਇਆ ਸਮੂਹਿਕ ਜਬਰ-ਜ਼ਨਾਹ, ਫਿਰ ਦਿੱਤਾ ਤਲਾਕ

ਗੋਂਡਾ (ਯੂਪੀ)– ਗੋਂਡਾ ਜ਼ਿਲੇ ਦੇ ਕੋਤਵਾਲੀ ਨਗਰ ਇਲਾਕੇ ਵਿਚ ਇਕ ਵਿਅਕਤੀ ਨੇ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਆਪਣੀ ਪਤਨੀ ਨਾਲ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ ਅਤੇ ਬਾਅਦ ਵਿਚ ਔਰਤ ਨੂੰ ਤਲਾਕ ਦੇ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਮੁਲਜ਼ਮ ਵਿਅਕਤੀ ਅਤੇ ਉਸ ਦੇ ਚਚੇਰੇ ਭਰਾ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ– ਵਾਇਰਲ ਹੋਈ ਮੁੱਛਾਂ ਵਾਲੀ ਜਨਾਨੀ, ਵੱਟ ਦਿੰਦਿਆਂ ਕੈਪਸ਼ਨ 'ਚ ਲਿਖਿਆ 'ਆਈ ਲਵ ਮਾਈ ਮੁਸਟੈਕ'

ਪੁਲਸ ਸੁਪਰਡੈਂਟ ਆਕਾਸ਼ ਤੋਮਰ ਨੇ ਸ਼ੁੱਕਰਵਾਰ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਹਵਾਲੇ ਨਾਲ ਕਿਹਾ ਕਿ ਗੋਂਡਾ ਦੀ ਰਹਿਣ ਵਾਲੀ ਇਕ ਲੜਕੀ ਦਾ ਵਿਆਹ ਲਖਨਊ ਦੇ ਰਹਿਣ ਵਾਲੇ ਮੁਹੰਮਦ ਅਦਨਾਨ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਅਦਨਾਨ ਉਸ ਦੀ ਪਤਨੀ ਨੂੰ ਦਾਜ ਦੀ ਮੰਗ ਨੂੰ ਲੈ ਕੇ ਹਰ ਰੋਜ਼ ਕੁੱਟਮਾਰ ਕਰਦਾ ਸੀ ਅਤੇ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਕਾਰਨ ਉਹ ਕਾਫੀ ਸਮੇਂ ਤੋਂ ਮਾਮੇ ਦੇ ਘਰ ਰਹਿ ਰਿਹਾ ਸੀ। ਬੀਤੇ ਦਿਨ ਅਦਨਾਨ ਆਪਣੇ ਚਚੇਰੇ ਭਰਾ ਨਾਲ ਆਪਣੇ ਪਿਤਾ ਦੇ ਘਰ ਆਇਆ ਅਤੇ ਉਸ ਨੂੰ ਇਕੱਲਾ ਦੇਖ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਵਿਰੋਧ ਕਰਨ ’ਤੇ ਉਸ ਦੀ ਕੁੱਟਮਾਰ ਕੀਤੀ ਅਤੇ ਤਿੰਨ ਵਾਰ ਤਲਾਕ ਕਹਿ ਕੇ ਲਖਨਊ ਚਲਾ ਗਿਆ। ਐੱਸ. ਪੀ. ਨੇ ਦੱਸਿਆ ਕਿ ਪੀੜਤਾ ਨੇ ਬੁੱਧਵਾਰ ਨੂੰ ਇਨਸਾਫ਼ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ– ਹੈਰਾਨੀਜਨਕ ਮਾਮਲਾ: ਬਾਈਕ ’ਚ ਸੀ ਘੱਟ ਪੈਟਰੋਲ ਤਾਂ ਟ੍ਰੈਫਿਕ ਪੁਲਸ ਨੇ ਕੱਟਿਆ ਚਲਾਨ


author

Rakesh

Content Editor

Related News