ਤ੍ਰਿਣਮੂਲ ਕਾਂਗਰਸ ਦੇ ਨੇਤਾ ਘਰ ਛਾਪਾ ਮਾਰਨ ਗਈ ED ਦੀ ਟੀਮ 'ਤੇ 200 ਲੋਕਾਂ ਨੇ ਕੀਤਾ ਹਮਲਾ, ਭੰਨੀਆਂ ਗੱਡੀਆਂ

Friday, Jan 05, 2024 - 02:26 PM (IST)

ਤ੍ਰਿਣਮੂਲ ਕਾਂਗਰਸ ਦੇ ਨੇਤਾ ਘਰ ਛਾਪਾ ਮਾਰਨ ਗਈ ED ਦੀ ਟੀਮ 'ਤੇ 200 ਲੋਕਾਂ ਨੇ ਕੀਤਾ ਹਮਲਾ, ਭੰਨੀਆਂ ਗੱਡੀਆਂ

ਕੋਲਕਾਤਾ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ 'ਤੇ ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ੇਖ ਸ਼ਾਹਜਹਾਂ ਦੇ ਸਮਰਥਕਾਂ ਨੇ ਸ਼ੁੱਕਰਵਾਰ ਨੂੰ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਵਾਹਨਾਂ 'ਚ ਭੰਨ-ਤੋੜ ਕੀਤੀ। ਅਧਿਕਾਰੀ ਰਾਸ਼ਨ ਵੰਡ ਘਪਲੇ ਦੀ ਜਾਂਚ ਦੇ ਸੰਬੰਧ 'ਚ ਸ਼ਾਹਜਹਾਂ ਦੇ ਉੱਤਰ 24 ਪਰਗਨਾ ਜ਼ਿਲ੍ਹਾ ਸਥਿਤ ਘਰ ਛਾਪਾ ਮਾਰਨ ਪਹੁੰਚੇ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਈ.ਡੀ. ਦੇ ਅਧਿਕਾਰੀ ਰਾਜ 'ਚ 15 ਥਾਵਾਂ 'ਤੇ ਛਾਪੇਮਾਰੀ ਕਰ ਰਹੇ ਹਨ ਅਤੇ ਸ਼ੇਖ ਦਾ ਘਰ ਉਨ੍ਹਾਂ 'ਚੋਂ ਇਕ ਹੈ। ਅਧਿਕਾਰੀ ਨੇ ਦੱਸਿਆ ਕਿ ਜਦੋਂ ਈ.ਡੀ. ਅਧਿਕਾਰੀ ਸਵੇਰੇ ਸੰਦੇਸ਼ਖਲੀ ਇਲਾਕੇ 'ਚ ਸ਼ੇਖ ਦੇ ਘਰ ਪਹੁੰਚੇ ਤਾਂ 200 ਦੀ ਗਿਣਤੀ 'ਚ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਨੇ ਈ.ਡੀ. ਅਧਿਕਾਰੀਆਂ ਅਤੇ ਉਨ੍ਹਾਂ ਨਾਲ ਆਈਆਂ ਕੇਂਦਰੀ ਫ਼ੋਰਸਾਂ ਜਵਾਨਾਂ ਨੂੰ ਘੇਰ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ ਅਤੇ ਫਿਰ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਟੀਮ ਨੂੰ ਉੱਥੋਂ ਜਾਣ ਲਈ ਮਜ਼ਬੂਰ ਕਰ ਦਿੱਤਾ। ਈ.ਡੀ. ਅਦਿਕਾਰੀ ਕਿਸੇ ਸੁਰੱਖਿਆ ਸਥਾਨ 'ਤੇ ਪਹੁੰਚਣ ਲਈ ਨੁਕਸਾਨੇ ਵਾਹਨਾਂ ਨੂੰ ਉੱਥੇ ਹੀ ਛੱਡ ਕੇ ਆਟੋ ਰਿਕਸ਼ਾ ਅਤੇ ਦੋਪਹੀਆ ਵਾਹਨਾਂ 'ਤੇ ਸਵਾਰ ਹੋ ਕੇ ਉੱਥੋਂ ਨਿਕਲ ਗਏ। 
ਉਨ੍ਹਾਂ ਦੱਸਿਆ ਕਿ 2 ਅਧਿਕਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਉਣਾ ਪਿਆ।

ਇਹ ਵੀ ਪੜ੍ਹੋ : ਠੰਡ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ ਦਾ ਐਲਾਨ, ਇਸ ਤਾਰੀਖ਼ ਤੱਕ ਰਹਿਣਗੇ ਬੰਦ

ਸ਼ਾਹਜਹਾਂ ਨੂੰ ਰਾਜ ਮੰਤਰੀ ਜਯੋਤੀਪ੍ਰਿਯਾ ਮਲਿਕ ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ। ਜਯੋਤੀਪ੍ਰਿਯ ਮਲਿਕਾ ਨੂੰ ਕਰੋੜਾਂ ਰੁਪਏ ਦੇ ਰਾਸ਼ਨ ਵੰਡ ਘਪਲੇ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਈ.ਡੀ. ਦੇ ਇਕ ਅਧਿਕਾਰੀ ਨੇ ਦੱਸਿਆ,''ਅਚਾਨਕ ਹੋਏ ਇਸ ਹਮਲੇ ਤੋਂ ਬਚਣ ਲਈ ਸਾਡੇ ਅਧਿਕਾਰੀਆਂ ਨੂੰ ਇਲਾਕੇ ਤੋਂ ਦੌੜਨਾ ਪਿਆ। ਸਾਡੇ ਅਤੇ ਕੇਂਦਰੀ ਫ਼ੋਰਸਾਂ ਦੇ ਵਾਹਨ ਨੁਕਸਾਨੇ ਗਏ। ਕੇਂਦਰੀ ਫ਼ੋਰਸਾਂ ਦੇ ਕਰਮਚਾਰੀਆਂ 'ਤੇ ਵੀ ਹਮਲਾ ਕੀਤਾ ਗਿਆ।'' ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਘਰ 'ਤੇ ਪਹੁੰਚਣ ਤੋਂ ਬਾਅਦ ਦਰਵਾਜ਼ਾ ਖੋਲ੍ਹਣ ਲਈ ਕਈ ਵਾਰ ਆਵਾਜ਼ ਲਗਾਈ. ਕੋਈ ਜਵਾਬ ਨਾ ਮਿਲਣ 'ਤੇ ਉਨ੍ਹਾਂ ਨੇ ਦਰਵਾਜ਼ੇ 'ਤੇ ਲੱਗਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਉਦੋਂ ਸ਼ਾਹਜਹਾਂ ਦੇ ਸਮਰਥਕਾਂ ਨੇ ਅਧਿਕਾਰੀਆਂ ਅਤੇ ਕੇਂਦਰੀ ਫ਼ੋਰਸ ਦੇ ਜਵਾਨਾਂ 'ਤੇ ਹਮਲਾ ਬੋਲ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਈ.ਡੀ. ਅਧਿਕਾਰੀਆਂ ਨੇ ਹਮਲੇ ਦੇ ਸਮੇਂ ਉੱਤਰ 24 ਪਰਗਨਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਸਮੇਤ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਤਾਂ ਉਨ੍ਹਾਂ ਨੇ ਗੱਲ ਨਹੀਂ ਕੀਤੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News