ਭਾਰੀ ਬਾਰਿਸ਼ ਕਾਰਨ ਧੜੰਮ ਡਿੱਗਾ 100 ਸਾਲ ਪੁਰਾਣਾ ਦਰੱਖ਼ਤ ! 1 ਵਿਅਕਤੀ ਦੀ ਗਈ ਜਾਨ, 1 ਹੋਰ ਜ਼ਖ਼ਮੀ
Thursday, Aug 14, 2025 - 01:50 PM (IST)

ਨੈਸ਼ਨਲ ਡੈਸਕ- ਅੱਜ ਸਵੇਰ ਤੋਂ ਹੀ ਪੰਜਾਬ ਸਣੇ ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਕਈ ਥਾਈਂ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋ ਗਿਆ ਹੈ। ਇਸੇ ਦੌਰਾਨ ਰਾਜਧਾਨੀ ਦਿੱਲੀ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕਾਲਕਾਜੀ ਇਲਾਕੇ 'ਚ ਇਕ ਦਰੱਖਤ ਡਿੱਗ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਇਕ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਦਰੱਖ਼ਤ ਕਰੀਬ 100 ਸਾਲ ਪੁਰਾਣਾ ਹੈ। ਭਾਰੀ ਬਾਰਿਸ਼ ਦੌਰਾਨ ਇਹ ਦਰੱਖ਼ਤ ਉੱਖੜ ਕੇ ਡਿੱਗ ਗਿਆ ਤੇ ਇਕ ਕਾਰ ਤੇ ਇਕ ਬਾਈਕ ਇਸ ਦੀ ਚਪੇਟ 'ਚ ਆ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਇਸ ਦਰੱਖ਼ਤ ਨੂੰ ਜੇ.ਸੀ.ਬੀ. ਦੀ ਮਦਦ ਨਾਲ ਹਟਾਇਆ ਗਿਆ ਤੇ ਕਾਫ਼ੀ ਮੁਸ਼ੱਕਤ ਮਗਰੋਂ ਆਸ-ਪਾਸ ਖੜ੍ਹੇ ਲੋਕਾਂ ਨੇ ਦਰੱਖ਼ਤ ਹੇਠਾਂ ਫਸੀ ਔਰਤ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ- ਉਮਰਕੈਦ ਤੇ 10 ਲੱਖ ਜੁਰਮਾਨਾ ! ਹੋਰ ਸਖ਼ਤ ਹੋਣਗੇ ਧਰਮ ਪਰਿਵਰਤਨ ਸਬੰਧੀ ਕਾਨੂੰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e