ਪਿੱਜ਼ੇ ਦੇ ਖਾਲੀ ਡਿੱਬੇ ਸੜਕ ''ਤੇ ਸੁੱਟਣਾ ਨੌਜਵਾਨਾਂ ਨੂੰ ਪਿਆ ਭਾਰੀ, 80 ਕਿ.ਮੀ. ਵਾਪਸ ਆ ਕੇ ਚੁੱਕਣੇ ਪਏ

Wednesday, Nov 04, 2020 - 09:16 PM (IST)

ਪਿੱਜ਼ੇ ਦੇ ਖਾਲੀ ਡਿੱਬੇ ਸੜਕ ''ਤੇ ਸੁੱਟਣਾ ਨੌਜਵਾਨਾਂ ਨੂੰ ਪਿਆ ਭਾਰੀ, 80 ਕਿ.ਮੀ. ਵਾਪਸ ਆ ਕੇ ਚੁੱਕਣੇ ਪਏ

ਨਵੀਂ ਦਿੱਲੀ - ਕਰਨਾਟਕ 'ਚ ਗੱਡੀ 'ਚੋਂ ਕੂੜਾ ਸੁੱਟਣਾ ਦੋ ਨੌਜਵਾਨਾਂ ਨੂੰ ਭਾਰੀ ਪੈ ਗਿਆ। ਇਸ ਖ਼ਰਾਬ ਆਦਤ ਦੀ ਵਜ੍ਹਾ ਨਾਲ ਨਾ ਸਿਰਫ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸਗੋਂ 80 ਕਿ.ਮੀ. ਵਾਪਸ ਚੱਲ ਕੇ ਆਪਣਾ ਸੁੱਟਿਆ ਕੂੜਾ ਵੀ ਸਾਫ਼ ਕਰਨਾ ਪਿਆ। ਇੰਨਾ ਹੀ ਨਹੀਂ ਜਿੱਥੇ ਉਹ ਕੂੜਾ ਸੁੱਟ ਕੇ ਗਏ ਸਨ, ਉੱਥੇ ਲੋਕਾਂ ਤੋਂ ਮੁਆਫੀ ਵੀ ਮੰਗਣੀ ਪਈ। ਇਹ ਮਾਮਲਾ 30 ਅਕਤੂਬਰ ਯਾਨੀ ਸ਼ੁੱਕਰਵਾਰ ਦਾ ਹੈ। ਕਿਵੇਂ ਹੋਇਆ ਇਹ ਸਭ ਅਤੇ ਕਿਉਂ ਇਨ੍ਹਾਂ ਨੂੰ 80 ਕਿ.ਮੀ. ਵਾਪਸ ਚੱਲਣ ਨੂੰ ਮਜ਼ਬੂਰ ਹੋਣਾ ਪਿਆ, ਆਓ ਜੀ ਤੁਹਾਨੂੰ ਦੱਸਦੇ ਹਾਂ।

ਕਰਨਾਟਕ ਦੇ ਮਦੀਕੇਰੀ ਦਾ ਮਾਮਲਾ
ਕਰਨਾਟਕ ਦੇ ਮਦੀਕੇਰੀ 'ਚ ਦੋ ਨੌਜਵਾਨਾਂ ਨੇ ਕਾਰ 'ਚ ਪਿੱਜ਼ਾ ਖਾਧਾ ਅਤੇ ਡਿੱਬਾ ਸੜਕ ਕੰਡੇ ਸੁੱਟ ਦਿੱਤਾ। ਜਦੋਂ ਉਹ ਕਰੀਬ 80 ਕਿ.ਮੀ. ਚੱਲ ਚੁੱਕੇ ਸਨ ਅਤੇ ਮਦੀਕੇਰੀ ਟਾਉਨ ਤੋਂ ਨਿਕਲ ਕੇ ਕੁਰਗ ਆ ਚੁੱਕੇ ਸਨ ਤਾਂ ਉਨ੍ਹਾਂ ਕੋਲ ਫੋਨ ਆਇਆ। ਫੋਨ 'ਤੇ ਉਨ੍ਹਾਂ ਨੂੰ ਮਦੀਕੇਰੀ 'ਚ ਸੜਕ ਕੰਡੇ ਪਿੱਜ਼ੇ ਦੇ ਖਾਲੀ ਡਿੱਬਿਆਂ 'ਚ ਕੂੜਾ ਸੁੱਟ ਆਉਣ ਦੀ ਗੱਲ ਕਹੀ ਗਈ ਅਤੇ ਵਾਪਸ ਆਉਣ ਨੂੰ ਕਿਹਾ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਵਾਪਸ ਆ ਕੇ ਇਸ ਨੂੰ ਚੁੱਕਣ। ਇਸ 'ਤੇ ਨੌਜਵਾਨਾਂ ਨੇ ਆਪਣੇ ਕੁਰਗ ਪਹੁੰਚ ਜਾਣ ਦੀ ਗੱਲ ਕਹਿੰਦੇ ਹੋਏ ਇਨਕਾਰ ਕਰ ਦਿੱਤਾ। ਕੁੱਝ ਹੀ ਦੇਰ 'ਚ ਇਨ੍ਹਾਂ ਨੂੰ ਇੰਨੇ ਫੋਨ ਆਏ ਕਿ ਇਨ੍ਹਾਂ ਨੂੰ ਵਾਪਸ ਜਾਣਾ ਪਿਆ।

ਕਿਸ ਨੇ ਕੀਤਾ ਨੌਜਵਾਨਾਂ ਨੂੰ ਫੋਨ
ਬੈਂਗਲੁਰੂ ਮਿਰਰ ਦੀ ਰਿਪੋਰਟ ਮੁਤਾਬਕ, ਕੋਡਾਗੂ ਟੂਰਿਜ਼ਮ ਐਸੋਸੀਏਸ਼ਨ ਦੇ ਜਨਰਲ ਸੈਕਰੇਟਰੀ ਮੈਡੇਟੀਰਾ ਥਿਮਾਇਆ ਨੇ ਹਾਈਵੇਅ ਦੇ ਕੰਡੇ ਪਿੱਜ਼ੇ ਦੇ ਦੋ ਡਿੱਬੇ ਪਏ ਵੇਖੇ। ਉਹ ਰੁੱਕ ਗਏ ਅਤੇ ਉਨ੍ਹਾਂ ਨੇ ਡਿੱਬਿਆਂ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ 'ਚ ਪਿੱਜ਼ਾ ਮੰਗਵਾਉਣ ਵਾਲੇ ਨੌਜਵਾਨ ਦਾ ਨੰਬਰ ਉਨ੍ਹਾਂ ਨੂੰ ਮਿਲ ਗਿਆ। ਇਸ ਨੰਬਰ 'ਤੇ ਫੋਨ ਕਰ ਗੱਲ ਕੀਤੀ ਤਾਂ ਨੌਜਵਾਨ ਨੇ ਕਾਰ 'ਚੋਂ ਖਾਲੀ ਡਿੱਬਾ ਸੁੱਟਣ ਦੀ ਗੱਲ ਮੰਨ  ਲਈ। ਇਸ 'ਤੇ ਉਨ੍ਹਾਂ ਨੇ ਨੌਜਵਾਨ ਨੂੰ ਕਿਹਾ ਕਿ ਉਹ ਵਾਪਸ ਆਉਣ ਅਤੇ ਕੂੜਾ ਸਾਫ਼ ਕਰਕੇ ਜਾਣ। ਇਸ 'ਤੇ ਨੌਜਵਾਨ ਨੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ।

ਇਸ ਲਈ ਹੋਣਾ ਪਿਆ ਵਾਪਸ ਆਉਣ ਨੂੰ ਮਜ਼ਬੂਰ
ਕੋਡਾਗੂ ਟੂਰਿਜ਼ਮ ਐਸੋਸੀਏਸ਼ਨ ਦੇ ਜਨਰਲ ਸੈਕਰੇਟਰੀ ਮੈਡੇਟੀਰਾ ਥਿਮਾਇਆ ਨੂੰ ਜਦੋਂ ਨੌਜਵਾਨ ਨੇ ਦੂਰ ਨਿਕਲ ਜਾਣ ਦੀ ਗੱਲ ਕਹਿ ਕੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਸੜਕ 'ਤੇ ਪਏ ਕੂੜੇ ਦੀ ਵੀਡੀਓ ਬਣਾਈ ਅਤੇ ਪੁਲਸ ਨੂੰ ਇਸ ਨੂੰ ਭੇਜ ਦਿੱਤੀ। ਉਨ੍ਹਾਂ ਨੇ ਨੌਜਵਾਨ ਦਾ ਨੰਬਰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਕੋਲ ਇਨ੍ਹੇ ਜ਼ਿਆਦਾ ਫੋਨ ਆਉਣ ਲੱਗੇ ਕਿ ਉਹ ਦੋਨੇਂ 80 ਕਿ.ਮੀ. ਵਾਪਸ ਪਰਤੇ ਅਤੇ ਖੁਦ ਕੂੜਾ ਚੁੱਕ ਕੇ ਕੂੜੇਦਾਨ 'ਚ ਪਾਇਆ। ਨਾਲ ਹੀ ਉਨ੍ਹਾਂ ਨੇ ਮਾਫੀ ਵੀ ਮੰਗੀ।


author

Inder Prajapati

Content Editor

Related News