TRAVEL ADVICE : ਭਾਰਤ ਦੀਆਂ 5 ਮਨਮੋਹਣੀਆਂ ਝੀਲਾਂ (ਤਸਵੀਰਾਂ)

Sunday, Apr 14, 2019 - 09:35 PM (IST)

TRAVEL ADVICE : ਭਾਰਤ ਦੀਆਂ 5 ਮਨਮੋਹਣੀਆਂ ਝੀਲਾਂ (ਤਸਵੀਰਾਂ)

ਜਲੰਧਰ (ਵੈਬ ਡੈਸਕ)-ਤੁਸੀਂ ਜੇਕਰ ਆਪਣੀਆਂ ਛੁੱਟੀਆਂ ਨੂੰ ਭਾਰਤ ਦੇ ਅੰਦਰ ਹੀ ਬੇਹਤਰੀਨ ਬਣਾਉਣਾ ਚਾਹੁੰਦੇ ਹੋ ਤੇ ਤਹਾਨੂੰ ਪਾਣੀ ਦੇ ਨੇੜੇ ਰਹਿਣਾ ਜਿਆਦਾ ਪਸੰਦ ਹੈ ਤਾਂ ਝੀਲਾਂ ਵਾਲੇ ਸਥਾਨ ਤੋਂ ਵਧੀਆਂ ਹੋਰ ਕੀ ਹੋ ਸਕਦਾ ਹੈ। ਸਾਡੇ ਦੇਸ਼ ਵਿਚ ਕੁਝ ਬੇਹੱਦ ਸੁੰਦਰ ਝੀਲਾਂ ਮੌਜੂਦ ਹਨ, ਜਿਨ੍ਹਾਂ ਵਿਚ ਹਿਮਾਚਲ ਪ੍ਰਦੇਸ਼ ਵਿਚ ਸਥਿਤ ਅਰਧ ਚੰਦਰ ਵਰਗੇ ਆਕਾਰ ਵਾਲੀ ਚੰਦਰਤਾਲ ਝੀਲ ਤੋਂ ਲੈ ਕੇ ਮਣੀਪੁਰ ਦੀ ਇਕੋ-ਇਕ ਤੈਰਦੇ ਟਾਪੂਆਂ ਵਾਲੀਆਂ ਝੀਲ ਸ਼ਾਮਲ ਹੈ। ਆਓ ਤਹਾਨੂੰ ਦੱਸਦੇ ਹਾਂ ਦੇਸ਼ ਦੀਆਂ ਅਜਿਹੀਆਂ ਕੁਝ ਖਾਸ ਝੀਲਾਂ ਬਾਰੇ।

ਚੰਦਰ ਤਾਲ

PunjabKesariਸਮੁੰਦਰ ਤਲ ਤੋਂ 4300 ਮੀਟਰ ਦੀ ਉਚਾਈ ਉਤੇ ਸਥਿਤ ਇਹ ਝੀਲ ਹਿਮਾਚਲ ਪ੍ਰਦੇਸ਼ ਦੇ ਸਪਿਤੀ ਚੰਨ ਵਿਚ ਸਥਿਤ ਹੈ। ਇਸ ਦੇ ਨਾਮ ਦਾ ਮਤਲਬ ਚਾਂਦ ਦੀ ਝੀਲ ਹੈ। ਜਿਸ ਦਾ ਇਹ ਨਾਂ ਅਰਥ ਚੰਦਰ ਆਕਾਰ ਦੇ ਕਾਰਨ ਪਿਆ ਹੈ। ਇਥੇ ਜਾਣ ਦਾ ਸਭ ਤੋਂ ਚੰਗਾ ਸਮਾਂ ਮਈ ਤੋਂ ਮੱਧ ਸਤੰਬਰ ਤਕ ਹੈ। ਇਥੇ ਕੈਂਪਿੰਗ ਲਈ ਚੰਗੇ ਸਥਾਨ ਹਨ। ਇਸ ਝੀਲ ਦੀ ਖਾਸ ਗੱਲ ਹੈ ਕਿ ਇਸ ਝੀਲ ਵਿਚ ਭਰਨ ਵਾਲੇ ਪਾਣੀ ਦਾ ਸਰੋਤ ਕਿਤੇ ਵੀ ਨਜ਼ਰ ਨਹੀਂ ਆਉਂਦਾ। ਜਿਸ ਕਾਰਨ ਮੰਨਿਆ ਜਾਂਦਾ ਹੈ ਕਿ ਇਸ ਝੀਲ ਵਿਚ ਅੰਡਰਗਰਾਉਂਡ ਕਿਸੇ ਅਣਪਛਾਤੇ ਸੋਰਸ ਰਾਹੀਂ ਪਾਣੀ ਆਉਂਦਾ ਹੋਵੇਗਾ।

ਪੈਂਗੋਂਗ ਝੀਲPunjabKesariਇਸ ਝੀਲ ਦਾ ਨਾਜਾਰ ਦੇਖ ਕੇ ਹਰ ਇਕ ਦੇ ਮਨ ਵਿਚ ਆਮੀਰ ਖਾਨ ਤੇ ਕਰੀਨਾ ਕਪੂਰ ਸਟਾਰਰ ਬਲਾਕਬਸਟਰ ਫਿਲਮ 3 ਇਡੀਅਟਸ ਦਾ ਕਲਾਈਮੈਕਸ ਆਉਂਦਾ ਹੈ। ਇਸੇ ਝੀਲ ਦੇ ਕੰਢੇ ਹੀ ਇਸ ਫਿਲਮ ਦੇ ਆਖਰੀ ਦ੍ਰਿਸ਼ ਫਿਲਮਾਏ ਗਏ ਸਨ। ਇਸ ਦੇ ਨਾਂ ਦਾ ਮਤਲਬ ਲੰਬੀ, ਤੰਗ, ਮਣਮੋਹਨੀ ਝੀਲ ਹੈ। ਲੇਹ ਤੋਂ ਇਥੇ ਪਹੁੰਚਣ ਵਿਚ 5 ਘੰਟੇ ਲੱਗਦੇ ਹਨ। ਸੈਲਾਨੀਆਂ ਦੇ ਸੀਜ਼ਨ ਵਿਚ ਝੀਲ ਦਾ ਸ਼ਾਨਦਾਰ ਕਿਨਾਰਾ ਸੈਲਾਨੀਆਂ ਲਈ ਖੁੱਲਾ ਰਹਿੰਦਾ ਹੈ। ਇਥੇ ਠਹਿਰਣ ਲਈ ਝੀਲ ਦੇ ਨੇੜੇ ਤੰਬੂਆਂ ਜਾਂ ਕਮਰੇ ਆਸਾਨੀ ਨਾਲ ਮਿਲ ਜਾਂਦੇ ਹਨ।

ਤਸੋ ਮੋਰਿਰੀ

PunjabKesariਲੇਹ ਦੇ ਦੱਖਣ-ਪੂਰਬ ਵਿਚ 250 ਕਿਲੋਮੀਟਰ ਦੂਰ ਬੇਹੱਦ ਉਚਾਈ ਉਤੇ ਸਥਿਤ ਤਸੋ ਮੋਰਿਰੀ ਝੀਲ ਵੱਖ-ਵੱਖ ਕਿਸਮ ਦੇ ਪੰਛੀਆਂ ਤੇ ਜਾਨਵਰਾਂ ਦੀ ਰਿਹਾਇਸ਼ ਦਾ ਵੀ ਸਥਾਨ ਹੈ। ਇਸ ਝੀਲ ਦੀ ਸੈਰ ਦੌਰਾਨ ਕੁਝ ਖੂਬਸੂਰਤ ਜੀਵਾਂ ਤੇ ਪੰਛੀਆਂ ਨਾਲ ਵੀ ਸੈਲਾਨੀਆਂ ਦਾ ਸਾਹਮਣਾ ਹੁੰਦਾ ਹੈ। ਰਸਤੇ ਵਿਚ ਹੀ ਗੰਧਕ ਵਾਲੇ ਗਰਮ ਪਾਣੀ ਵਾਲੀ ਚੁਮਥਾਂਗ ਸਪ੍ਰਿੰਗਸ ਵੀ ਆਉਂਦੀ ਹੈ। ਇਸ ਝੀਲ ਤਕ ਜਾਣ ਲਈ ਪਹਿਲਾਂ ਪਰਮਿਟ ਲੈਣਾ ਜ਼ਰੂਰੀ ਹੈ।

ਗੁਰੂਡੋਂਗਮਾਰ ਝੀਲ

PunjabKesariਸੰਸਾਰ ਦੀਆਂ ਸਭ ਤੋਂ ਉਚੀਆਂ ਝੀਲਾਂ ਵਿਚੋਂ ਇਕ ਗੁਰੂਡੋਂਗਮਾਰ ਝੀਲ ਨਵੰਬਰ ਤੋਂ ਮਈ ਮਹੀਨੇ ਦੌਰਾਨ ਪੂਰੀ ਤਰ੍ਹਾਂ ਨਾਲ ਜੰਮੀ ਰਹਿੰਦੀ ਹੈ। ਇਕ ਦੰਦ ਕਥਾ ਮੁਤਾਬਕ ਸਥਾਨਕ ਲੋਕਾਂ ਦੀ ਬੇਨਤੀ ਉਤੇ ਗੁਰੂ ਨਾਨਕ ਦੇਵ ਜੀ ਨੇ ਝੀਲ ਵਿਚ ਜਾ ਕੇ ਡਾਂਗ ਮਾਰ ਕੇ ਬਰਫ ਤੋੜ ਕੇ ਕਿਹਾ ਸੀ ਉਸ ਜਗਾ ਉਤੇ ਪਾਣੀ ਕਦੇ ਨਹੀਂ ਜੰਮੇਗਾ। ਲੋਕਾਂ ਦਾ ਵਿਸ਼ਵਾਸ ਹੈ ਕਿ ਇਸੇ ਕਾਰਨ ਅੱਜ ਵੀ ਇਸ ਝੀਲ ਦਾ ਇਕ ਹਿੱਸਾ ਕਦੇ ਨਹੀਂ ਜੰਮਦਾ। ਇਥੋਂ ਤਕ ਪਹੁੰਚਾਉਣ ਲਈ ਰਾਜਧਾਨੀ ਗੈਂਗਟੋਕ ਤੋਂ ਇਕ ਬਹੁੱਤ ਲੰਬਾ ਰਸਤਾ ਤੈਅ ਕਰਨਾ ਪੈਂਦਾ ਹੈ।

ਲੋਕਟਕ ਝੀਲPunjabKesariਮਣੀਪੁਰ ਦੇ ਬਿਸ਼ਨੂਪੁਰ ਜਿਲੇ ਵਿਚ ਸਥਿਤ ਇਹ ਇਕ ਬਹੁਤ ਖਾਸ ਝੀਲ ਹੈ। ਇਹ ਸੰਸਾਰ ਦੀ ਇਕੋ-ਇਕ ਅਜਿਹੀ ਝੀਲ ਹੈ, ਜਿਸ ਵਿਚ ਤੈਰਦੇ ਟਾਪੂ ਮੌਜੂਦ ਹਨ। 286 ਵਰਗ ਮੀਲ ਵਿਚ ਫੈਲੀ ਇਹ ਝੀਲ ਆਪਣੇ-ਆਪ ਵਿਚ ਇਕ ਵੱਖਰੇ ਮਾਹੌਲ ਦਾ ਨਿਰਮਾਣ ਕਰਦੀ ਹੈ। ਸੰਕਟਗ੍ਰਸਤ ਐਂਟਰਲੈਂਡ ਡੀਅਰ ਨਾਂ ਦਾ ਹਿਰਨ ਇਸ ਦੇ ਟਾਪੂਆਂ ਉਤੇ ਹੀ ਮਿਲਦਾ ਹੈ। ਇਹ ਝੀਲ 64 ਤਰ੍ਹਾਂ ਦੀਆਂ ਮੱਛੀਆਂ ਦਾ ਵੀ ਘਰ ਹੈ। ਇਥੋਂ ਸਾਲਾਨਾ 1500 ਟਨ ਮੱਛੀਆਂ ਫੜੀਆਂ ਜਾਂਦੀਆਂ ਹਨ।

 

 


author

DILSHER

Content Editor

Related News