ਪੈਰਾਗਲਾਈਡਰ ਹਾਈ ਟੈਂਸ਼ਨ ਤਾਰਾਂ 'ਚ ਫਸਿਆ, ਬਾਲ-ਬਾਲ ਬਚੀ ਬੀਬੀ

11/15/2020 5:05:51 PM

ਧਰਮਸ਼ਾਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਅੱਜ ਯਾਨੀ ਕਿ ਐਤਵਾਰ ਨੂੰ ਲੈਂਡਿੰਗ ਦੌਰਾਨ ਇਕ ਪੈਰਾਗਲਾਈਡ ਹਾਈ ਟੈਂਸ਼ਨ ਤਾਰਾਂ ਵਿਚ ਫਸਣ ਨਾਲ ਬੀਬੀ ਪੈਰਾ-ਗਲਾਈਡਰ ਬਾਲ-ਬਾਲ ਬਚ ਗਈ ਅਤੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਬੀਬੀ ਨੇ ਧਰਮਸ਼ਾਲਾ ਤੋਂ ਪੈਰਾ ਗਲਾਈਡਰ ਵਿਚ ਉਡਾਣ ਭਰੀ ਸੀ ਅਤੇ ਇਸ ਨੂੰ ਲੈਂਡ ਕਰਨਾ ਸੀ। ਇਸ ਦੌਰਾਨ ਪੈਰਾ-ਗਲਾਈਡਰ ਹਾਈ ਟੈਂਸ਼ਨ ਤਾਰਾਂ ਵਿਚ ਫਸ ਗਿਆ ਪਰ ਬੀਬੀ ਦੀ ਜਾਨ ਬਾਲ-ਬਾਲ ਬਚ ਗਈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸਿਆ ਜਾਂਦਾ ਹੈ ਕਿ ਜਿਸ ਸੰਸਥਾ ਦਾ ਇਹ ਪੈਰਾਗਲਾਈਡਰ ਸੀ, ਉਸ ਕੋਲ ਪੈਰਾਗਲਾਈਡਿੰਗ ਦਾ ਲਾਇਸੈਂਸ ਵੀ ਨਹੀਂ ਹੈ।

ਓਧਰ ਧਰਮਸ਼ਾਲਾ ਸੈਰ-ਸਪਾਟਾ ਅਧਿਕਾਰੀ ਸੁਨੈਨਾ ਸ਼ਰਮਾ ਨੇ ਦੱਸਿਆ ਕਿ ਮੀਡੀਆ ਦੇ ਮਾਧਿਅਮ ਤੋਂ ਘਟਨਾ ਦੀ ਜਾਣਕਾਰੀ ਮਿਲੀ ਹੈ। ਇਸ ਮਾਮਲੇ ਵਿਚ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਨਾਲ ਹੀ ਪੈਰਾਗਾਈਲਡਰ ਵੀ ਜ਼ਬਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਧਰਮਸ਼ਾਲਾ ਵਿਚ ਇੰਦਰਨਾਗ ਮੰਦਰ ਕੋਲ ਟੇਕ ਆਫ਼ ਸਾਈਟ ਦੀ ਸਮਰੱਥਾ ਲੱਗਭਗ 35 ਪੈਰਾਗਲਾਈਡਰਾਂ ਦੀ ਹੈ ਅਤੇ ਇਨ੍ਹਾਂ ਸਾਰਿਆਂ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ। ਅਜਿਹੇ ਵਿਚ ਹੁਣ ਨਵੇਂ ਲਾਇਸੈਂਸ ਦੇਣਾ ਮੁਮਕਿਨ ਨਹੀਂ ਹੈ। ਧਰਮਸ਼ਾਲਾ ਐਡਵੇਂਚਰ ਸਪੋਟਰਸ ਕਲੱਬ ਦੇ ਉੱਪ ਪ੍ਰਧਾਨ ਪ੍ਰਦੀਪ ਕੁਮਾਰ ਅਤੇ ਜਨਰਲ ਸਕੱਤਰ ਅਨਿਲ ਕੁਮਾਰ ਮੁਤਾਬਕ ਜਿਸ ਸੰਸਥਾ ਦਾ ਇਹ ਪੈਰਾਗਲਾਈਡਰ ਹੈ, ਉਨ੍ਹਾਂ ਕੋਲ ਰਜਿਸਟਰਡ ਨਹੀਂ ਹੈ। ਅਜਿਹੇ ਵਿਚ ਮਹਿਕਮੇ ਨੂੰ ਮਾਮਲੇ ਵਿਚ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।


Tanu

Content Editor

Related News