ਲਵ ਜਿਹਾਦ! ਪਹਿਲਾਂ ਸੈ... ਤੇ ਫਿਰ ਬਲੈਕਮੇਲਿੰਗ, ਨਜ਼ਮਾ ਨੇ ਕਵਿਤਾ ਬਣ ਹਿੰਦੂ ਲੜਕੇ ਨੂੰ ਫਸਾਇਆ

Monday, Sep 09, 2024 - 09:59 PM (IST)

ਲਵ ਜਿਹਾਦ! ਪਹਿਲਾਂ ਸੈ... ਤੇ ਫਿਰ ਬਲੈਕਮੇਲਿੰਗ, ਨਜ਼ਮਾ ਨੇ ਕਵਿਤਾ ਬਣ ਹਿੰਦੂ ਲੜਕੇ ਨੂੰ ਫਸਾਇਆ

ਲਖਨਊ : ਯੂਪੀ ਵਿਚ ਲਵ ਜਿਹਾਦ ਦੀਆਂ ਕਈ ਘਟਨਾਵਾਂ ਤੁਸੀਂ ਦੇਖੀਆਂ ਹੋਣਗੀਆਂ। ਸੂਬੇ ਦੀ ਰਾਜਧਾਨੀ ਵਿੱਚ ਵਾਪਰੀ ਘਟਨਾ ਵੀ ਲਵ ਜਿਹਾਦ ਦੀ ਹੈ ਪਰ ਇੱਥੇ ਮਾਮਲਾ ਥੋੜ੍ਹਾ ਉਲਟ ਹੈ। ਦਰਅਸਲ, ਇੱਥੇ ਲੜਕੇ ਨੇ ਨਹੀਂ ਬਲਕਿ ਲੜਕੀ ਨੇ ਆਪਣਾ ਨਾਮ ਬਦਲ ਕੇ ਹਿੰਦੂ ਲੜਕੇ ਨੂੰ ਆਪਣੇ ਪਿਆਰ ਵਿੱਚ ਫਸਾ ਕੇ ਇੱਕ ਹੋਟਲ ਵਿੱਚ ਬੁਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਫਿਰ ਬਲੈਕਮੇਲ ਕਰਕੇ ਲੱਖਾਂ ਰੁਪਏ ਦੀ ਲੁੱਟ ਕੀਤੀ। ਫਿਰ ਵੀ ਜਦੋਂ ਉਸ ਦੀ ਤਸੱਲੀ ਨਾ ਹੋਈ ਤਾਂ ਉਸ ਨੇ ਮਰਨ ਦੀ ਧਮਕੀਆਂ ਦੇ ਕੇ ਜਾਇਦਾਦ ਆਪਣੇ ਨਾਂ ਕਰਵਾਉਣ ਦੀ ਜ਼ਿੱਦ ਕੀਤੀ। ਮਹਿਲਾ ਖ਼ਿਲਾਫ਼ ਲਖਨਊ ਦੇ ਪੀਜੀਆਈ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਜਾਣੋ ਪੂਰਾ ਮਾਮਲਾ
ਮੁਸਲਿਮ ਲੜਕੀ ਨਾਲ ਪਿਆਰ ਕਰਨ ਵਾਲੇ ਵੈਭਵ ਪਾਠਕ ਦੇ ਪਿਤਾ ਉਮਾਕਾਂਤ ਪਾਠਕ ਲਖਨਊ ਦੇ ਪੀਜੀਆਈ ਥਾਣੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਦੱਸਿਆ ਕਿ ਅਕਤੂਬਰ 2023 ਵਿੱਚ ਉਨ੍ਹਾਂ ਦੇ ਬੇਟੇ ਦਾ ਇੱਕ ਦੋਸਤ ਉਸ ਨੂੰ ਰਾਏਬਰੇਲੀ ਦੇ ਇੱਕ ਹੋਟਲ ਵਿੱਚ ਲੈ ਕੇ ਆਇਆ ਸੀ। ਇੱਥੇ ਉਸ ਨੂੰ ਇੱਕ ਲੜਕੀ ਮੁਹੱਈਆ ਕਰਵਾਈ ਗਈ। ਇਸ ਤੋਂ ਬਾਅਦ ਸ਼ਰਾਬ ਪੀ ਕੇ ਉਸ ਨਾਲ ਅਸ਼ਲੀਲ ਹਰਕਤਾਂ ਦੀ ਵੀਡੀਓ ਬਣਾਈ ਗਈ। ਬਾਅਦ 'ਚ ਉਕਤ ਵੀਡੀਓ ਦਿਖਾ ਕੇ ਮੇਰੇ ਲੜਕੇ ਤੋਂ ਵੱਖ-ਵੱਖ ਮਾਧਿਅਮਾਂ ਰਾਹੀਂ ਸਮੇਂ-ਸਮੇਂ 'ਤੇ ਕਰੀਬ 10 ਲੱਖ ਰੁਪਏ ਹੜੱਪ ਲਏ। ਇੱਕ ਦਿਨ ਨਜ਼ਮਾ ਉਰਫ਼ ਕਵਿਤਾ ਨੇ ਇੱਕ ਵੀਡੀਓ ਕਾਲ ਕੀਤੀ ਅਤੇ ਆਪਣੇ ਆਪ ਨੂੰ ਫਾਂਸੀ ਲਾਉਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਉਸ ਦੇ ਪੂਰੇ ਪਰਿਵਾਰ ਨੂੰ ਫਸਾਏਗੀ।

ਨਜ਼ਮਾ ਨੇ ਕਰਵਾਇਆ ਫਰਜ਼ੀ ਵਿਆਹ
ਲੜਕੇ ਦੇ ਪੱਖ ਦਾ ਦੋਸ਼ ਹੈ ਕਿ ਉਸ ਨੇ ਵੈਭਵ ਪਾਠਕ ਨੂੰ ਡਰਾ-ਧਮਕਾ ਕੇ ਲਖਨਊ ਬੁਲਾਇਆ ਅਤੇ ਸਾਰੇ ਕਾਗਜ਼ਾਂ 'ਤੇ ਦਸਤਖਤ ਕਰਵਾ ਕੇ ਫਰਜ਼ੀ ਵਿਆਹ ਕਰਵਾ ਲਿਆ। ਬਾਅਦ 'ਚ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਲੜਕੀ ਕਵਿਤਾ ਨਹੀਂ ਸਗੋਂ ਨਜ਼ਮਾ ਹੈ, ਉਮਾਕਾਂਤ ਪਾਠਕ ਨੇ ਦੱਸਿਆ ਕਿ ਨਜ਼ਮਾ ਬਾਰੇ ਹੋਰ ਜਾਣਕਾਰੀ ਹਾਸਲ ਕਰਨ 'ਤੇ ਪਤਾ ਲੱਗਾ ਕਿ ਉਸ ਦਾ ਪਹਿਲਾਂ ਹੀ ਦਿੱਲੀ 'ਚ ਵਿਆਹੀ ਹੋਈ ਸੀ। ਜਦੋਂ ਮੈਂ ਉਥੇ ਜਾ ਕੇ ਪਤਾ ਕੀਤਾ ਤਾਂ ਉਸ ਦੇ ਸਾਬਕਾ ਪਤੀ ਦੇ ਪਿਤਾ ਨੇ ਦੱਸਿਆ ਕਿ ਇਸ ਲੜਕੀ ਨੇ ਇਸੇ ਤਰ੍ਹਾਂ ਮੇਰੇ ਲੜਕੇ ਨੂੰ ਫਸਾ ਕੇ ਉਸ ਨਾਲ ਵਿਆਹ ਕਰਵਾਇਆ ਸੀ। ਸਾਲ 2022 'ਚ ਬੇਟੇ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਉਹ ਉਸਦਾ ਫਲੈਟ ਹੜੱਪਣਾ ਚਾਹੁੰਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਕਾਨਪੁਰ ਦੀ ਰਹਿਣ ਵਾਲੀ ਹੈ। ਉਸ ਦੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਲੜਕੀ ਜਿਸ ਦਾ ਨਾਂ ਨਜ਼ਮਾ ਹੈ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਰ ਇਸ ਕੁੜੀ ਦਾ ਵਿਵਹਾਰ ਚੰਗਾ ਨਹੀਂ ਹੈ। ਉਮਾਕਾਂਤ ਪਾਠਕ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਤੋਂ ਉਨ੍ਹਾਂ ਦੇ ਲੜਕੇ ਦੀ ਹਾਲਤ ਠੀਕ ਨਹੀਂ ਹੈ। ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਉਸ ਨੂੰ ਤਿੰਨ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਸ ਦਾ ਅਜੇ ਇਲਾਜ ਚੱਲ ਰਿਹਾ ਹੈ।

ਕੇਸ ਕੀਤਾ ਦਰਜ
ਪੀਜੀਆਈ ਥਾਣੇ ਵਿਚ ਕੇਸ ਦਰਜ ਹੋਣ ਤੋਂ ਬਾਅਦ ਹੁਣ ਉਸ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਮਾਕਾਂਤ ਪਾਠਕ ਨੂੰ ਸ਼ੱਕ ਹੈ ਕਿ ਇਹ ਕੋਈ ਬਹੁਤ ਵੱਡਾ ਗਰੋਹ ਹੋ ਸਕਦਾ ਹੈ। ਜਿਸ ਵਿੱਚ ਮੁਸਲਿਮ ਕੁੜੀਆਂ ਆਪਣਾ ਨਾਮ ਬਦਲ ਕੇ ਹਿੰਦੂ ਰੱਖਦੀਆਂ ਹਨ ਅਤੇ ਪਹਿਲਾਂ ਮੁੰਡਿਆਂ ਨੂੰ ਹੋਟਲ ਵਿੱਚ ਮਿਲਣ ਲਈ ਬੁਲਾਉਂਦੀਆਂ ਹਨ। ਇਸ ਤੋਂ ਬਾਅਦ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਕੇ ਉਨ੍ਹਾਂ 'ਤੇ ਵਿਆਹ ਲਈ ਦਬਾਅ ਪਾਇਆ ਜਾਂਦਾ ਹੈ। ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਜਿਸ ਦਾ ਖੁਲਾਸਾ ਹੋਣਾ ਬਹੁਤ ਜ਼ਰੂਰੀ ਹੈ।


author

Baljit Singh

Content Editor

Related News