ਟਰਾਂਸਫਾਰਮਰ ਨਾਲ ਟਕਰਾਈ ਕਾਰ , 3 ਦੋਸਤ ਜ਼ਿੰਦਾ ਸੜ ਗਏ
Tuesday, Sep 08, 2026 - 11:46 AM (IST)
ਲਖੀਮਪੁਰ ਖੀਰੀ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਆਇਲ ਟਾਊਨ ’ਚ ਸੋਮਵਾਰ ਸਵੇਰੇ ਇਕ ਕਾਰ ਟਰਾਂਸਫਾਰਮਰ ਨਾਲ ਟਕਰਾ ਗਈ। ਜਿਸ ਕਾਰਨ ਕਾਰ 'ਚ ਅੱਗ ਲੱਗਣ ਨਾਲ 3 ਨੌਜਵਾਨ ਜ਼ਿੰਦਾ ਸੜ ਗਏ ਤੇ ਤਿੰਨ ਹੋਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਹ ਹਾਦਸਾ ਤੜਕੇ 2:30 ਵਜੇ ਦੇ ਕਰੀਬ ਵਾਪਰਿਆ। ਸ਼ਿਵ ਕਾਲੋਨੀ ਦਾ ਰਹਿਣ ਵਾਲਾ ਆਯੂਸ਼ ਕੁਮਾਰ 5 ਦੋਸਤਾਂ ਨਾਲ ਸੀਤਾਪੁਰ ਜਾ ਰਿਹਾ ਸੀ। ਆਇਲ ਟਾਊਨ ਨੇੜੇ ਕਾਰ ਬੇਕਾਬੂ ਹੋ ਕੇ ਫੁੱਟਪਾਥ ਨੂੰ ਪਾਰ ਕਰ ਕੇ ਖੇਤਾਂ ’ਚ ਇਕ ਟਰਾਂਸਫਾਰਮਰ ਨਾਲ ਟਕਰਾਅ ਗਈ। ਟੱਕਰ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਟੁੱਟ ਕੇ ਕਾਰ ’ਤੇ ਡਿੱਗ ਪਈਆਂ, ਜਿਸ ਨਾਲ ਕਾਰ ਨੂੰ ਅੱਗ ਲੱਗ ਗਈ।
ਸੂਚਨਾ ਮਿਲਣ ’ਤੇ ਪੁਲਸ ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ। ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ।ਕਾਰ ਦੇ ਦਰਵਾਜ਼ੇ ਤੋੜ ਕੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ। ਆਯੂਸ਼ ਦੀ ਸੜਨ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। 2 ਜ਼ਖਮੀਆਂ ਸ਼ਿਵਾ ਤੇ ਆਕਾਸ਼ ਦੀ ਜ਼ਿਲਾ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
