ਓਡੀਸ਼ਾ ''ਚ ਸਿਖਲਾਈ ਜਹਾਜ਼ ਹਾਦਸੇ ਦਾ ਸ਼ਿਕਾਰ, ਦੋ ਦੀ ਮੌਤ

Monday, Jun 08, 2020 - 12:22 PM (IST)

ਓਡੀਸ਼ਾ ''ਚ ਸਿਖਲਾਈ ਜਹਾਜ਼ ਹਾਦਸੇ ਦਾ ਸ਼ਿਕਾਰ, ਦੋ ਦੀ ਮੌਤ

ਓਡੀਸ਼ਾ (ਭਾਸ਼ਾ)— ਓਡੀਸ਼ਾ ਦੇ ਢੇਂਕਨਾਲ ਜ਼ਿਲੇ ਵਿਚ ਦੋ ਸੀਟਾਂ ਵਾਲਾ ਇਕ ਜਹਾਜ਼ ਸੋਮਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿਚ ਇਕ ਸਿਖਲਾਈ ਪਾਇਲਟ ਅਤੇ ਉਸ ਦੇ ਟ੍ਰੇਨਰ ਦੀ ਮੌਤ ਹੋ ਗਈ। ਢੇਂਕਨਾਲ ਦੇ ਐਡੀਸ਼ਨਲ ਜ਼ਿਲਾ ਮੈਜਿਸਟ੍ਰੇਟ ਬੀ. ਕੇ. ਨਾਇਕ ਨੇ ਦੱਸਿਆ ਕਿ ਜ਼ਿਲੇ ਦੇ ਬਿਰਾਸਲਾ 'ਚ ਸਿਖਲਾਈ ਜਹਾਜ਼ ਸਰਕਾਰੀ ਹਵਾਬਾਜ਼ੀ ਸਿਖਲਾਈ ਸੰਸਥਾ (ਜੀ. ਏ. ਟੀ. ਆਈ.) ਦੀ ਹਵਾਈ ਪੱਟੀ 'ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। 

ਨਾਇਕ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ  ਦੋਹਾਂ ਨੂੰ ਕਾਮਾਖਿਆ ਨਗਰ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਸੀਨੀਅਰ ਪੁਲਸ ਮੁਲਾਜ਼ਮ ਅਤੇ ਜ਼ਿਲਾ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਮੌਜੂਦ ਹਨ ਅਤੇ ਇਸ ਸਬੰਧ ਵਿਚ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਾਦਸੇ ਦੇ ਪਿੱਛੇ ਤਕਨੀਕੀ ਵਜ੍ਹਾ ਹੋ ਸਕਦੀ ਹੈ।


author

Harinder Kaur

Content Editor

Related News