ਕੋਰੋਨਾ ਲਾਕਡਾਊਨ ਤੋਂ ਬਾਅਦ ਕਸ਼ਮੀਰ ਘਾਟੀ 'ਚ ਮੁੜ ਸ਼ੁਰੂ ਹੋਈਆਂ ਰੇਲ ਸੇਵਾਵਾਂ

Friday, Jul 02, 2021 - 11:04 AM (IST)

ਸ਼੍ਰੀਨਗਰ- ਕਸ਼ਮੀਰ ਦੇ ਬਡਗਾਮ ਅਤੇ ਜੰਮੂ ਦੇ ਬਨਿਹਾਲ ਦਰਮਿਆਨ ਜੰਮੂ ਸੇਵਾ ਕੋਰੋਨਾ ਮਹਾਮਾਰੀ ਕਾਰਨ 52 ਦਿਨਾਂ ਤੱਕ ਮੁਲਤਵੀ ਰਹਿਣ ਤੋਂ ਬਾਅਦ ਵੀਰਵਾਰ ਨੂੰ ਸ਼ੁਰੂ ਕਰ ਦਿੱਤੀ ਗਈ। ਰੇਲਵੇ ਦੇ ਇਕ ਅਧਿਕਾਰੀ ਨੇ ਵੀਰਵਾਰ ਸਵੇਰੇ ਦੱਸਿਆ ਕਿ ਇਸ ਵਿਚ ਉੱਤਰੀ ਕਸ਼ਮੀਰ 'ਚ ਬਡਗਾਮ ਅਤੇ ਬਾਰਾਮੂਲਾ ਵਿਚਾਲੇ ਰੇਲ ਸੇਵਾ ਮੁਲਤਵੀ ਹੈ। ਉਨ੍ਹਾਂ ਦੱਸਿਆ ਕਿ ਬਡਗਾਮ ਅਤੇ ਬਨਿਹਾਲ ਵਿਚਾਲੇ ਰੇਲ ਸੇਵਾ ਵੀਰਵਾਰ ਸ਼ੁਰੂ ਹੋ ਗਈ। 

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਪੁਲਵਾਮਾ ਜ਼ਿਲ੍ਹੇ 'ਚ ਮੁਕਾਬਲੇ 'ਚ ਇਕ ਜਵਾਨ ਸ਼ਹੀਦ

ਉਨ੍ਹਾਂ ਕਿਹਾ,''ਸਿਰਫ਼ 4 ਰੇਲਾਂ- 2 ਸਵੇਰੇ ਅਤੇ 2 ਦੁਪਹਿਰ ਨੂੰ ਇਸ ਟਰੈਕ 'ਤੇ ਚੱਲਣਗੀਆਂ।'' ਅਧਿਕਾਰੀ ਨੇ ਦੱਸਿਆ ਕਿ ਅਗਲੇ ਆਦੇਸ਼ ਤੱਕ ਬਡਗਾਮ-ਬਾਰਾਮੂਲਾ ਰੂਟ 'ਤੇ ਰੇਲਾਂ ਨਹੀਂ ਚੱਲਣਗੀਆਂ। ਉਨ੍ਹਾਂ ਕਿਹਾ,''ਇਸ ਟਰੈਕ 'ਤੇ ਰੇਲ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਸਥਿਤੀ ਦੀ ਸਮੀਖਿਆ ਤੋਂ ਬਾਅਦ ਲਿਆ ਜਾਵੇਗਾ।'' ਪਿਛਲੇ 52 ਦਿਨਾਂ ਬਾਅਦ ਬਨਿਹਾਲ ਤੋਂ ਪਹਿਲੀ ਰੇਲ ਵੀਰਵਾਰ ਸਵੇਰੇ ਰਵਾਨਾ ਹੋਈ, ਜੋ ਨੌਗਾਮ, ਸ਼੍ਰੀਨਗਰ ਸਟੇਸ਼ਨ ਹੁੰਦੇ ਹੋਏ ਆਪਣੇ ਤੈਅ ਸਮੇਂ 'ਤੇ ਬਡਗਾਮ ਪਹੁੰਚੇਗੀ।

ਇਹ ਵੀ ਪੜ੍ਹੋ : ਜੰਮੂ 'ਚ ਕੌਮਾਂਤਰੀ ਸਰਹੱਦ 'ਤੇ ਨਜ਼ਰ ਆਏ ਪਾਕਿਸਤਾਨ ਦੇ ਡਰੋਨ 'ਤੇ BSF ਜਵਾਨਾਂ ਨੇ ਚਲਾਈਆਂ ਗੋਲੀਆਂ


DIsha

Content Editor

Related News