ਵੱਡੀ ਖ਼ਬਰ ; ਇਕ-ਇਕ ਕਰ ਲੀਹ ਤੋਂ ਲਹਿ ਗਏ 36 ਡੱਬੇ ! ਰੇਲਵੇ ਟਰੈਕ ''ਤੇ ਪੈ ਗਿਆ ਖ਼ਿਲਾਰਾ
Wednesday, Oct 08, 2025 - 10:18 AM (IST)

ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸ਼੍ਰੀਮਾਧੋਪੁਰ ਇਲਾਕੇ 'ਚ ਇਕ ਮਾਲਗੱਡੀ ਦੇ ਕਈ ਡੱਬੇ ਇਕ-ਇਕ ਕਰ ਪਟੜੀ ਤੋਂ ਉਤਰ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼੍ਰੀਮਾਧੋਪੁਰ ਦੇ ਨਿਊ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਵਾਪਰਿਆ, ਜਦੋਂ ਟਰੈਕ 'ਤੇ ਅਚਾਨਕ ਇਕ ਗਊਵੰਸ਼ ਆ ਗਿਆ ਤੇ ਉਸ ਨੂੰ ਬਚਾਉਣ ਦੇ ਚੱਕਰ 'ਚ ਮਾਲਗੱਡੀ ਦੇ 35 ਤੋਂ ਵੱਧ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ।
ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਰੇਲਵੇ ਅਧਿਕਾਰੀ ਤੇ ਜੀ.ਆਰ.ਪੀ. ਮੌਕੇ 'ਤੇ ਪਹੁੰਚ ਗਏ ਤੇ ਆ ਕੇ ਡੱਬਿਆਂ ਨੂੰ ਪਟੜੀ 'ਤੇ ਲਿਆਉਣ ਦਾ ਕੰਮ ਸ਼ੁਰੂ ਕੀਤਾ। ਇਹ ਗੱਡੀ ਫੁਲੇਰਾ ਤੋਂ ਰੇਵਾੜੀ ਵੱਲ ਜਾ ਰਹੀ ਸੀ ਤੇ ਹਾਦਸੇ ਕਾਰਨ ਇਸ ਟਰੈਕ 'ਤੇ ਆਵਾਜਾਈ ਠੱਪ ਹੋ ਗਈ ਹੈ, ਜਿਸ ਨੂੰ ਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਹਾਲਾਂਕਿ ਹਾਦਸੇ 'ਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ, ਪਰ ਰੇਲ ਆਵਾਜਾਈ ਠੱਪ ਹੋਣ ਕਾਰਨ ਅਗਲੀਆਂ ਕਈ ਟਰੇਨਾਂ ਦੇ ਰੂਟ ਬਦਲੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e