ਟਰੇਨ ''ਚ ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਸਨ ਨੌਜਵਾਨ, ਓਮ ਬਿਰਲਾ ਨੇ ਭਿਜਵਾਇਆ ਜੇਲ

Tuesday, Sep 10, 2019 - 02:11 PM (IST)

ਟਰੇਨ ''ਚ ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਸਨ ਨੌਜਵਾਨ, ਓਮ ਬਿਰਲਾ ਨੇ ਭਿਜਵਾਇਆ ਜੇਲ

ਮਥੁਰਾ— ਦਿੱਲੀ ਦੇ ਹਜਰਤ ਨਿਜਾਮੁਦੀਨ ਸਟੇਸ਼ਨ ਤੋਂ ਐਤਵਾਰ ਰਾਤ ਨੂੰ ਇੰਦੌਰ ਜਾ ਰਹੀ ਇੰਟਰਸਿਟੀ ਐਕਸਪ੍ਰੈੱਸ ਦੇ ਏ.ਸੀ. ਕੋਚ 'ਚ ਸਫ਼ਰ ਕਰ ਰਹੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਕੋਲ ਦੀ ਸੀਟ 'ਚ ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਨੌਜਵਾਨਾਂ ਨੂੰ ਸਬਕ ਸਿਖਾਉਣ ਲਈ ਪੁਲਸ ਬੁਲਾਉਣੀ ਪਈ। ਰੇਲਵੇ ਪੁਲਸ ਇਹ ਜਾਣਕਾਰੀ ਦਿੱਤੀ। ਰੇਲਵੇ ਪੁਲਸ ਨੇ ਦੱਸਿਆ,''ਲੋਕ ਸਭਾ ਸਪੀਕਰ ਨੇ ਜਦੋਂ ਆਪਣੇ ਪੀ.ਏ. ਰਾਘਵੇਂਦਰ ਨੂੰ ਉਨ੍ਹਾਂ ਨੂੰ ਸਮਝਾਉਣ ਲਈ ਭੇਜਿਆ ਤਾਂ ਨੌਜਵਾਨ ਉਨ੍ਹਾਂ ਨਾਲ ਵੀ ਭਿੜ ਗਏ। ਉਦੋਂ ਉਨ੍ਹਾਂ ਨੇ ਆਪਣੇ ਪੀ.ਏ. ਨੂੰ ਇਸ ਦੀ ਸੂਚਨਾ ਰੇਲਵੇ ਕੰਟਰੋਲ ਰੂਮ ਨੂੰ ਦੇਣ ਦੇ ਨਿਰਦੇਸ਼ ਦਿੱਤੇ। ਦੇਰ ਰਾਤ ਕਰੀਬ ਇਕ ਵਜੇ ਜਦੋਂ ਟਰੇਨ ਮਥੁਰਾ ਜੰਕਸ਼ਨ 'ਤੇ ਪਹੁੰਚੀ ਤਾਂ ਰੇਲਵੇ ਸੁਰੱਖਿਆ ਫੋਰਸ ਦੇ ਥਾਣਾ ਇੰਚਾਰਜ ਨੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਸੋਮਵਾਰ ਨੂੰ ਰੇਲਵੇ ਮੈਜਿਸਟਰੇਟ ਦੀ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ।'' ਸਟੇਟ ਰੇਲਵੇ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਓਮ ਬਿਰਲਾ 12416 ਇੰਦੌਰ ਇੰਟਰਸਿਟੀ ਐਕਸਪ੍ਰੈੱਸ ਟਰੇਨ ਦੀ ਪਹਿਲੀ ਸ਼੍ਰੇਣੀ ਏ.ਸੀ. ਕੋਚ 'ਚ ਸਫ਼ਰ ਕਰ ਰਹੇ ਸਨ। ਉਹ ਕੋਟਾ ਜਾ ਰਹੇ ਸਨ। ਜਿਵੇਂ ਹੀ ਰਾਤ ਕਰੀਬ 11 ਵਜੇ ਟਰੇਨ ਨੇ ਨਿਜਾਮੁਦੀਨ ਸਟੇਸ਼ਨ ਛੱਡਿਆ, ਉਨ੍ਹਾਂ ਦੇ ਨੇੜੇ ਵਾਲੀ ਸੀਟ 'ਤੇ ਬੈਠੇ ਦਿੱਲੀ ਅੇਤ ਗੁਰੂਗ੍ਰਾਮ ਦੇ 5 ਨੌਜਵਾਨਾਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਦੇਰ ਬਾਅਦ ਹੰਗਾਮਾ ਕਰਨ ਲੱਗੇ, ਜਿਸ ਨਾਲ ਆਪਣੀ-ਆਪਣੀ ਬਰਥ 'ਤੇ ਸੌਂ ਰਹੇ ਲੋਕ ਅਸਹਿਜ ਮਹਿਸੂਸ ਕਰਨ ਲੱਗੇ।''

ਟਰੇਨ 'ਚੋਂ ਬਰਾਮਦ ਹੋਈਆਂ ਸ਼ਰਾਬ ਦੀਆਂ ਬੋਤਲਾਂ
ਉਨ੍ਹਾਂ ਨੇ ਦੱਸਿਆ,''ਇਹ ਸਭ ਦੇਖ ਕੇ ਬਿਰਲਾ ਨੇ ਆਪਣੇ ਸਹਾਇਕ ਰਾਘਵੇਂਦਰ ਨੂੰ ਉਨ੍ਹਾਂ ਨੂੰ ਸਮਝਾਉਣ ਲਈ ਭੇਜਿਆ ਪਰ ਨੌਜਵਾਨ ਰਾਘਵੇਂਦਰ ਨਾਲ ਹੀ ਭਿੜ ਗਏ, ਜਿਸ ਤੋਂ ਬਾਅਦ ਲੋਕ ਸਭਾ ਸਪੀਕਰ ਦੇ ਨਿਰਦੇਸ਼ 'ਤੇ ਰਾਘਵੇਂਦਰ ਨੇ ਰੇਲਵੇ ਕੰਟਰੋਲ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਮਾਮਲੇ 'ਚ ਕਾਰਵਾਈ ਕਰਨ ਲਈ ਕਿਹਾ। ਟਰੇਨ ਦੇ ਮਥੁਰਾ ਪਹੁੰਚਣ 'ਤੇ ਰੇਲਵੇ ਸੁਰੱਖਿਆ ਫੋਰਸ ਦਾ ਪੂਰਾ ਦਸਤਾ ਉੱਥੇ ਪੁੱਜਿਆ ਅਤੇ ਦੋਸ਼ੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਰੇਲਵੇ ਸੁਰੱਖਿਆ ਫੋਰਸ ਨੂੰ ਟਰੇਨ 'ਚੋਂ ਸ਼ਰਾਬ ਦੀਆਂ ਬੋਤਲਾਂ, ਨਮਕੀਨ, ਗਲਾਸ ਅਤੇ ਕੋਲਡ ਡਰਿੰਕ ਦੀਆਂ ਬੋਤਲਾਂ ਬਰਾਮਦ ਹੋਈਆਂ।''

ਭੇਜੇ ਗਏ ਜੇਲ
ਆਰ.ਪੀ.ਐੱਫ. ਥਾਣਾ ਇੰਚਾਰਜ ਸੀ.ਬੀ. ਪ੍ਰਸਾਦ ਨੇ ਦੱਸਿਆ,''ਫੜੇ ਗਏ ਨੌਜਵਾਨਾਂ 'ਚ ਦਿੱਲੀ ਦੇ ਵਿਕਾਸ ਡਾਗਰ ਅਤੇ ਰਾਜੀਵ  (36) ਵਾਸੀ ਗੋਪਾਲ ਨਗਰ, ਨਜਫਗੜ੍ਹ, ਮਨੋਜ (40) ਵਾਸੀ ਛਾਵਲਾ, ਨਵੀਂ ਦਿੱਲੀ ਅਤੇ ਗੁਰੂਗ੍ਰਾਮ ਦੇ ਕਾਕਡੋਲਾ, ਫਰੂਖਨਗਰ ਦੇ ਅਮਰਪ੍ਰੀਤ (40) ਅਤੇ ਪਤਲੀ, ਹਾਜੀਪੁਰ ਦੇ ਪ੍ਰੀਤਮ (42) ਸ਼ਾਮਲ ਹਨ। ਇਨ੍ਹਾਂ ਨੂੰ ਟਰੇਨ 'ਚ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।


author

DIsha

Content Editor

Related News