ਰਾਜਸਥਾਨ ''ਚ ਵਾਪਰਿਆ ਦਰਦਨਾਕ ਹਾਦਸਾ, 5 ਦੋਸਤਾਂ ਦੀ ਹੋਈ ਮੌਤ
Monday, Jan 23, 2023 - 01:06 PM (IST)
ਸੀਕਰ- ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਫਤਿਹਪੁਰ 'ਚ ਐਤਵਾਰ ਦੇਰ ਰਾਤ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 5 ਦੋਸਤਾਂ ਦੀ ਮੌਤ ਹੋ ਗਈ। ਹਾਦਸਾ ਨੈਸ਼ਨਲ ਹਾਈਵੇਅ 58 'ਤੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਟਰੱਕ ਅਤੇ ਸਵਿਫਟ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਜਿਸ 'ਚ ਕਾਰ ਸਵਾਰ 5 ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਸਾਰੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਹਸਪਤਾਲ ਦੇ ਮੁਰਦਾਘਰ ਰੱਖਵਾ ਦਿੱਤੀਆਂ ਹਨ। ਸਾਰੇ ਮ੍ਰਿਤਕ ਹਰਿਆਣਾ ਦੇ ਵਾਸੀ ਦੱਸੇ ਜਾ ਰਹੇ ਹਨ। ਪੁਲਸ ਲਾਸ਼ਾਂ ਦੀ ਪਛਾਣ ਕਰਨ 'ਚ ਜੁਟੀ ਹੈ।
ਥਾਣਾ ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ਦੇ ਫਤਿਹਾਬਾਦ ਇਲਾਕੇ ਦੇ ਰਹਿਣ ਵਾਲੇ 5 ਦੋਸਤ ਆਪਣੀ ਕਾਰ ਤੋਂ ਸਾਲਾਸਰ ਬਾਲਾਜੀ ਦਰਸ਼ਨ ਕਰਨ ਆਏ ਸਨ। ਰਾਤ 11 ਵਜੇ ਦੇ ਕਰੀਬ ਫਤਿਹਪੁਰ ਸ਼ੇਖਾਵਟੀ ਇਲਾਕੇ 'ਚ ਨੈਸ਼ਨਲ ਹਾਈਵੇਅ 58 'ਤੇ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ। ਹਾਦਸਾ ਓਵਰਟੇਕ ਕਰਨ ਕਾਰਨ ਹੋਇਆ। ਉਨ੍ਹਾਂ ਦੱਸਿਆ ਕਿ ਹਰਿਆਣਾ ਨੰਬਰ ਵਾਲੀ ਕਾਰ ਸਾਲਾਸਰ ਵੱਲ ਜਾ ਰਹੀ ਸੀ। ਇਸ ਦੌਰਾਨ ਪਿੰਡ ਵਿਕਰਮ ਸਰਾ ਕੋਲ ਅੱਗੇ ਚੱਲ ਰਹੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ 5 ਦੋਸਤਾਂ ਦੀ ਮੌਤ ਹੋ ਗਈ।