ਪ੍ਰਦੂਸ਼ਣ ਫੈਲਾਉਣ ’ਤੇ ਟਰੈਫਿਕ ਪੁਲਸ ਨੇ ਲਾਇਆ 84.98 ਕਰੋੜ ਦਾ ਜੁਰਮਾਨਾ
Sunday, Nov 23, 2025 - 01:51 AM (IST)
ਨਵੀਂ ਦਿੱਲੀ – ਰਾਜਧਾਨੀ ’ਚ ਵਧਦੇ ਪ੍ਰਦੂਸ਼ਣ ’ਤੇ ਨੁਕੇਲ ਕੱਸਣ ਲਈ ਦਿੱਲੀ ਟਰੈਫਿਕ ਪੁਲਸ ਨੇ ਗ੍ਰੈਪ ਦੇ ਪਹਿਲੇ ਤੇ ਦੂਜੇ ਪੜਅ ਦੌਰਾਨ ਸਖਤ ਕਾਰਵਾਈ ਕੀਤੀ। 14 ਅਕਤੂਬਰ ਤੋਂ 18 ਨਵੰਬਰ ਤਕ ਪੀ. ਯੂ. ਸੀ. (ਪਾਲਿਊਸ਼ਨ ਅੰਡਰ ਕੰਟਰੋਲ ਸਰਟੀਫਿਕੇਟ) ਨਾ ਹੋਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ’ਤੇ ਭਾਰੀ ਜੁਰਮਾਨਾ ਲਾਇਆ ਗਿਆ। ਇਸ ਮਿਆਦ ’ਚ ਕੁਲ 84,981 ਚਲਾਨ ਕੱਟੇ ਗਏ ਜਿਨ੍ਹਾਂ ਰਾਹੀਂ 84.98 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ। ਹਰੇਕ ਚਲਾਨ ’ਤੇ 10,000 ਰੁਪਏ ਦੀ ਪੈਨਲਟੀ ਤੈਅ ਕੀਤੀ ਗਈ ਸੀ।
