ਰੇਲ ਟਰੈਕ ''ਤੇ ਚੜ੍ਹ ਗਏ 200 ਮੋਟਰਸਾਈਕਲ ਸਵਾਰ, ''ਤੇ ਫਿਰ...
Tuesday, Jul 01, 2025 - 07:10 PM (IST)

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਨੂੰ ਹਰ ਰੋਜ਼ ਕੁਝ ਅਜਿਹਾ ਹੁੰਦਾ ਹੀ ਰਹਿੰਦਾ ਹੈ, ਜੋ ਸਾਰਿਆਂ ਨੂੰ ਹੈਰਾਨ ਕਰ ਦਿੰਦਾ ਹੈ। ਇਸੇ ਕਰਕੇ ਇਸ ਨੂੰ 'ਅਜਬ-ਗਜਬ' ਬਿਨਾਂ ਕਿਸੇ ਕਾਰਨ ਤੋਂ ਨਹੀਂ ਕਿਹਾ ਜਾਂਦਾ। ਹੈਰਾਨ ਕਰ ਦੇਣ ਵਾਲਾ ਤਾਜ਼ਾ ਮਾਮਲਾ ਸ਼ਿਓਪੁਰ ਜ਼ਿਲ੍ਹੇ ਤੋਂ ਆਇਆ ਹੈ, ਜਿੱਥੇ ਬਿਜਲੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਆਦਿਵਾਸੀ ਭਾਈਚਾਰੇ ਵਲੋਂ ਵਿਰੋਧ ਕੀਤੇ ਜਾਣ ਕਾਰਨ ਇੱਕ ਹਾਈਵੇਅ ਜਾਮ ਕੀਤਾ ਗਿਆ ਸੀ। ਵਿਰੋਧ ਕਾਰਨ ਜਾਮ ਇੰਨਾ ਜ਼ਿਆਦਾ ਲੱਗ ਗਿਆ ਸੀ ਕਿ ਲੋਕਾਂ ਨੂੰ ਆਉਣ-ਜਾਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ - ਪੁਰਾਣੇ iPhone ਵਾਲਿਆਂ ਦੀ ਲੱਗ ਗਈ ਲਾਟਰੀ!
ਇਸ ਸਮੱਸਿਆ ਨੂੰ ਹੱਲ ਕਰਨ ਅਤੇ ਜਾਮ ਦੇ ਰਸਤੇ ਨੂੰ ਪਾਰ ਕਰਨ ਲਈ ਲੋਕਾਂ ਨੇ ਜੋ ਕੀਤਾ, ਉਸ ਨੂੰ ਦੇਖ ਦੇ ਆਲੇ-ਦੁਆਲੇ ਦੇ ਸਾਰੇ ਲੋਕ ਹੈਰਾਨ ਹੋ ਗਏ। ਲੋਕਾਂ ਨੇ ਆਪਣੇ ਕੰਮਾਂ ਜਾਂ ਘਰਾਂ ਨੂੰ ਜਾਣ ਲਈ ਚੰਬਲ ਨਦੀ ਉੱਤੇ ਬਣੇ ਪੁਰਾਣੇ ਨੈਰੋ ਗੇਜ ਰੇਲਵੇ ਟ੍ਰੈਕ ਨੂੰ ਪਾਰ ਕਰਨ ਦਾ ਫ਼ੈਸਲਾ ਕੀਤਾ। ਇਸ ਦੌਰਾਨ ਲਗਭਗ 200 ਬਾਈਕ ਸਵਾਰਾਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਸੇ ਟ੍ਰੈਕ 'ਤੇ ਆਪਣੀ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ। ਇਹ ਟ੍ਰੈਕ ਸ਼ਿਓਪੁਰ ਅਤੇ ਗਵਾਲੀਅਰ ਦੇ ਵਿਚਕਾਰ ਹੈ, ਜਿਸ 'ਤੇ ਲਗਭਗ ਸੱਤ ਸਾਲਾਂ ਤੋਂ ਰੇਲ ਗੱਡੀਆਂ ਬੰਦ ਹਨ ਪਰ ਇਹ ਟ੍ਰੈਕ ਅਜੇ ਵੀ ਮੌਜੂਦ ਹੈ।
ਇਹ ਵੀ ਪੜ੍ਹੋ - No Fuel: ਅੱਜ ਤੋਂ ਇਨ੍ਹਾਂ ਵਾਹਨਾਂ 'ਚ ਨਹੀਂ ਪਾਇਆ ਜਾਵੇਗਾ ਪੈਟਰੋਲ, ਲੱਗੇਗਾ 10000 ਰੁਪਏ ਦਾ ਜੁਰਮਾਨਾ
ਦੱਸ ਦੇਈਏ ਕਿ ਇਹ ਰੇਲਵੇ ਟਰੈਕ ਬਹੁਤ ਸਾਲਾ ਤੋਂ ਬੰਦ ਹੈ। ਇਥੇ ਕੋਈ ਵੀ ਰੇਲਗੱਡੀ ਨਹੀਂ ਆਉਂਦੀ। ਜੇਕਰ ਇਸ ਦੌਰਾਨ ਇਹ ਰੇਲਵੇ ਟਰੈਕ ਚੱਲਦਾ ਹੁੰਦਾ ਅਤੇ ਕੋਈ ਰੇਲਗੱਡੀ ਆ ਜਾਂਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਜਦੋਂ ਲੋਕਾਂ ਨੂੰ ਜਾਮ ਕਾਰਨ ਆਉਣ-ਜਾਣ ਵਿੱਚ ਮੁਸ਼ਕਲ ਆਈ, ਤਾਂ ਉਨ੍ਹਾਂ ਨੇ ਇੱਕ ਵਿਕਲਪਿਕ ਰਸਤਾ ਅਪਣਾਇਆ। ਪਹਿਲਾਂ, ਇੱਕ ਨੌਜਵਾਨ ਨੇ ਨੈਰੋਗੇਜ ਪੁਲ ਤੋਂ ਆਪਣੀ ਸਾਈਕਲ ਟਰੈਕ ਤੋਂ ਉਤਾਰ ਦਿੱਤੀ। ਜਿਸ ਤੋਂ ਬਾਅਦ 200 ਤੋਂ ਵੱਧ ਬਾਈਕ ਨੈਰੋਗੇਜ ਟਰੈਕ ਤੋਂ ਲੰਘੀਆਂ। ਇਸ ਰੇਲਵੇ ਟਰੈਕ ਦੇ ਹੇਠਾਂ ਚੰਬਲ ਨਦੀ ਹੈ। ਜੇਕਰ ਇਸ ਦੌਰਾਨ ਥੋੜ੍ਹੀ ਜਿਹੀ ਗਲਤੀ ਹੋ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ।
ਇਹ ਵੀ ਪੜ੍ਹੋ - Rain Alert 6 Days: ਅਗਲੇ 6 ਦਿਨ ਪਵੇਗਾ ਹੋਰ ਵੀ ਭਾਰੀ ਮੀਂਹ, ਬਿਜਲੀ ਡਿੱਗਣ ਦਾ ਖ਼ਤਰਾ, ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8