ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਵਧਾਨ! ਇਸ ਸੂਬੇ ''ਚ ਲਾਗੂ ਹੋ ਰਿਹੈ AI ਸਿਸਟਮ

Tuesday, Oct 15, 2024 - 08:13 PM (IST)

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਵਧਾਨ! ਇਸ ਸੂਬੇ ''ਚ ਲਾਗੂ ਹੋ ਰਿਹੈ AI ਸਿਸਟਮ

ਨੈਸ਼ਨਲ ਡੈਸਕ : ਦਿੱਲੀ ਸਰਕਾਰ ਨੇ ਸ਼ਹਿਰ 'ਚ ਟ੍ਰੈਫਿਕ ਉਲੰਘਣਾਵਾਂ ਤੇ ਸੜਕ ਸੁਰੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਧਾਰਤ ਪ੍ਰਣਾਲੀ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ITMS) ਲਈ ਇੱਕ ਟੈਂਡਰ ਜਾਰੀ ਕੀਤਾ ਗਿਆ ਹੈ, ਜੋ AI ਅਤੇ ਡੀਪ ਲਰਨਿੰਗ ਟੈਕਨਾਲੋਜੀ ਦੀ ਵਰਤੋਂ ਕਰਦੇ ਹੋਏ ਆਟੋਮੈਟਿਕ ਨੰਬਰ ਪਲੇਟ ਰਿਕਗਨੀਸ਼ਨ ਵਾਇਲੇਸ਼ਨ ਡਿਟੈਕਸ਼ਨ ਸਿਸਟਮ ਨਾਲ ਕੰਮ ਕਰੇਗਾ।

ਇਹ ਸਿਸਟਮ ਦਿੱਲੀ ਦੇ ਲਗਭਗ 500 ਪ੍ਰਮੁੱਖ ਮਾਰਗਾਂ 'ਤੇ ਲਗਾਇਆ ਜਾਵੇਗਾ, ਜਿਸ ਰਾਹੀਂ ਏਐੱਨਪੀਆਰ ਦੀ ਪਛਾਣ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਅੱਗੇ ਲਾਗੂ ਕੀਤਾ ਜਾਵੇਗਾ। ਇਸ ਪ੍ਰਣਾਲੀ ਦੇ ਜ਼ਰੀਏ, ਇਹ ਰੀਅਲ ਟਾਈਮ 'ਚ ਟ੍ਰੈਫਿਕ ਉਲੰਘਣਾਵਾਂ ਦੀ ਨਿਗਰਾਨੀ ਕਰੇਗਾ ਅਤੇ AI ਦੀ ਵਰਤੋਂ ਕਰਦੇ ਹੋਏ ਡੇਟਾ ਦਾ ਵਿਸ਼ਲੇਸ਼ਣ ਕਰੇਗਾ ਅਤੇ ਆਵਾਜਾਈ ਦੇ ਪ੍ਰਬੰਧਨ ਲਈ ਲੋੜੀਂਦੀ ਜਾਣਕਾਰੀ ਪ੍ਰਾਪਤ ਕਰੇਗਾ।

AI ਸਿਸਟਮ ਰਾਹੀਂ ਨਿਗਰਾਨੀ
ਇਸ ਸਿਸਟਮ ਰਾਹੀਂ ਸਪੀਡ ਲਿਮਟ ਦੀ ਉਲੰਘਣਾ, ਲਾਲ ਬੱਤੀ ਦੀ ਉਲੰਘਣਾ ਅਤੇ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਵਰਗੀਆਂ ਘਟਨਾਵਾਂ 'ਤੇ ਨਜ਼ਰ ਰੱਖੀ ਜਾਵੇਗੀ। ਇਨ੍ਹਾਂ ਤੋਂ ਇਲਾਵਾ AI ਆਧਾਰਿਤ ਸਿਸਟਮ ਸੀਟ-ਬੈਲਟ ਤੇ ਹੈਲਮੇਟ ਵਰਗੇ ਸੁਰੱਖਿਆ ਨਿਯਮਾਂ 'ਤੇ ਵੀ ਧਿਆਨ ਦੇਵੇਗਾ ਅਤੇ ਓਵਰਲੋਡ ਵਾਹਨਾਂ ਦੀ ਪਛਾਣ ਕੀਤੀ ਜਾ ਸਕੇਗੀ।

ਏਆਈ ਸਿਸਟਮ ਨੂੰ ਲਾਗੂ ਕਰਨ ਦਾ ਟੀਚਾ
ਇਨ੍ਹਾਂ ਤੋਂ ਇਲਾਵਾ ITMS ਲੇਨ ਅਨੁਸ਼ਾਸਨ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਬਾਰੇ ਜਾਣਕਾਰੀ ਹਾਸਲ ਕਰੇਗਾ ਅਤੇ ਫੁੱਟਪਾਥਾਂ 'ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਜਾਅਲੀ ਜਾਂ ਡੁਪਲੀਕੇਟ ਲਾਇਸੈਂਸ ਪਲੇਟਾਂ ਦੀ ਵਰਤੋਂ ਕਰਨ ਵਾਲੇ ਵਾਹਨਾਂ ਲਈ ਅਲਰਟ ਵੀ ਜਾਰੀ ਕਰੇਗਾ। ਇਸ ਪ੍ਰਣਾਲੀ ਦਾ ਉਦੇਸ਼ ਦਿੱਲੀ 'ਚ ਸੁਰੱਖਿਆ ਤੇ ਕਾਨੂੰਨ ਵਿਵਸਥਾ ਨੂੰ ਬਿਹਤਰ ਬਣਾਉਣਾ ਤੇ ਅਪਰਾਧੀਆਂ ਨੂੰ ਤੁਰੰਤ ਸਜ਼ਾ ਦੇਣਾ ਹੈ।

ਬਿਹਤਰ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਲਈ ਇਸ ਪ੍ਰਣਾਲੀ ਨੂੰ ਵੱਖ-ਵੱਖ ਮੌਜੂਦਾ ਡਾਟਾਬੇਸ ਜਿਵੇਂ ਵਾਹਨ ਅਤੇ ਸਾਰਥੀ ਨਾਲ ਵੀ ਜੋੜਿਆ ਜਾ ਸਕਦਾ ਹੈ। ਪਹਿਲਕਦਮੀ ਦਾ ਉਦੇਸ਼ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਤੇ ਹਾਦਸਿਆਂ ਦੀ ਗਿਣਤੀ ਨੂੰ ਘਟਾਉਣਾ ਹੈ, ਜੋ ਕਿ ਰਾਸ਼ਟਰੀ ਰਾਜਧਾਨੀ ਖੇਤਰ 'ਚ ਸੁਰੱਖਿਅਤ ਡਰਾਈਵਿੰਗ ਵੱਲ ਇੱਕ ਮਹੱਤਵਪੂਰਨ ਕਦਮ ਹੈ।


author

Baljit Singh

Content Editor

Related News