ਦਿੱਲੀ ''ਚ ਚੀਨੀ ਮਾਲ ਖਿਲਾਫ ਵਪਾਰੀਆਂ ਦਾ ਵਿਰੋਧ ਲਗਾਤਾਰ ਜਾਰੀ
Tuesday, Aug 04, 2020 - 12:31 AM (IST)
ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਵਪਾਰੀ ਚੀਨ ਤੋਂ ਬਣੇ ਮਾਲ ਦਾ ਵਿਰੋਧ ਕਰਦੇ ਆ ਰਹੇ ਹਨ ਤੇ ਲੋਕਾਂ ਨੂੰ ਸਥਾਨਕ ਮਾਲ ਖਰੀਦਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੌਰਾਨ ਦੱਖਣੀ ਦਿੱਲੀ ਸਰੋਜਨੀ ਨਗਰ ਦੇ ਬਾਜ਼ਾਰ 'ਚ ਇਕ ਰੈਲੀ ਕੱਡੀ ਗਈ ਜਿਸ 'ਚ ਵਪਾਰੀਆਂ ਨੇ 15 ਜੂਨ ਨੂੰ ਗਲਵਾਨ 'ਚ ਹੋਈ ਹਿੰਸਕ ਝੜਪਾਂ 'ਚ 20 ਜਵਾਨ ਸਹੀਦ ਹੋਣ 'ਤੇ ਆਪਣੀ ਨਰਾਜ਼ਗੀ ਜਤਾਈ। ਜਿਸਦੇ ਬਾਅਦ ਦੇਸ਼ 'ਚ ਲਗਾਤਾਰ ਚੀਨ ਖਿਲਾਫ ਨਾਅਰੇਬਾਜ਼ੀ ਤੇ ਪ੍ਰਦਰਸ਼ਨ ਕੀਤੇ ਜਾ ਰਿਹੇ ਹਨ।
ਭਾਰਤ ਤੇ ਚੀਨ ਲਦਾਖ 'ਚ ਲਾਈਨ ਆਫ ਐਕਚੁਅਲ ਕੰਟਰੋਲ (LAC) ਖੇਤਰਾਂ ਦੇ ਨਾਲ ਵਿਚਾਰ ਵਟਾਂਦਰੇ ਲਈ ਸੈਨਿਕ ਪੱਧਰੀ ਗੱਲਬਾਤ ਕੀਤੀ ਜਾ ਰਹੀ ਹੈ। ਭਾਵੇਂ ਭਾਰਤ 'ਚ ਵਪਾਰੀ ਚੀਨੀ ਹਮਲੇ 'ਤੇ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ ਤੇ ਦੇਸ਼ 'ਚ ਚੀਨੀ ਮਾਲ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਨੇ ਹਾਲ ਹੀ 'ਚ 59 ਚੀਨੀ ਐਪਸ 'ਤੇ ਪਾਬੰਦੀ ਲਗਾਈ ਹੈ ਤੇ ਯੁੱਧ ਨੂੰ ਸਾਈਬਰਪੇਸ ਤੇ ਹੋਰ ਬੁਨਿਆਦੀ ਢਾਂਚਾਂ ਪਰਿਯੋਜ਼ਨਵਾਂ ਨੇ ਲੈ ਲਿਆ ਹੈ। ਜੋ ਚੀਨੀ ਕੰਮਪਨੀਆਂ ਵਰਤਮਾਨ 'ਚ ਲਾਗੂ ਕਰ ਰਹੀਆਂ ਹਨ ਉਨ੍ਹਾਂ ਨੂੰ ਛੱਡ ਦਿੱਤੇ ਜਾਣ ਦਾ ਖੱਤਰਾ ਹੈ।