ਟਰੈਕਟਰ ਪਲਟਣ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ, ਸਕੂਲ ਜਾਣ ਦੀ ਬਜਾਏ ਘੁੰਮਣ ਨਿਕਲਣ ਸਨ ਸਾਰੇ
Thursday, Feb 06, 2025 - 12:06 PM (IST)
![ਟਰੈਕਟਰ ਪਲਟਣ ਨਾਲ ਤਿੰਨ ਵਿਦਿਆਰਥੀਆਂ ਦੀ ਮੌਤ, ਸਕੂਲ ਜਾਣ ਦੀ ਬਜਾਏ ਘੁੰਮਣ ਨਿਕਲਣ ਸਨ ਸਾਰੇ](https://static.jagbani.com/multimedia/2025_2image_12_06_149840298tractor.jpg)
ਧਮਤਰੀ- ਛੱਤੀਸਗੜ੍ਹ ਦੇ ਧਮਤਰੀ ਜ਼ਿਲ੍ਹੇ 'ਚ ਇਕ ਟਰੈਕਟਰ ਦੇ ਬੇਕਾਬੂ ਹੋ ਕੇ ਪਲਟਣ ਨਾਲ ਤਿੰਨ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਜ਼ਿਲ੍ਹੇ ਦੇ ਕੁਰੂਦ ਖੇਤਰ ਦੇ ਚਰੜਾ ਪਿੰਡ ਨੇੜੇ ਟਰੈਕਟਰ ਦੇ ਬੇਕਾਬੂ ਹੋ ਕੇ ਪਲਟਣ ਨਾਲ ਉਸ 'ਚ ਸਵਾਰ ਮੋਂਗਰਾ ਪਿੰਡ ਦੇ ਵਸਨੀਕ ਪ੍ਰੀਤਮ ਚੰਦਰਾਕਰ (16), ਮਯੰਕ ਧਰੁਵ (16) ਅਤੇ ਚਰੜਾ ਪਿੰਡ ਦੇ ਰਹਿਣ ਵਾਲੇ ਹੋਨੇਂਦਰ ਸਾਹੂ (14) ਦੀ ਮੌਤ ਹੋ ਗਈ ਅਤੇ ਬਾਨਗਰ ਪਿੰਡ ਦਾ ਅਰਜੁਨ ਯਾਦਵ ਜ਼ਖਮੀ ਹੋ ਗਿਆ।
ਉਨ੍ਹਾਂ ਦੱਸਿਆ ਕਿ ਚਾਰੇ ਮੁੰਡੇ ਸਕੂਲ ਜਾਣ ਦੀ ਬਜਾਏ ਪ੍ਰੀਤਮ ਦੇ ਟਰੈਕਟਰ 'ਚ ਸਵਾਰ ਹੋ ਗਏ ਅਤੇ ਕੁਰੂਦ ਪਿੰਡ ਵੱਲ ਚਲੇ ਗਏ ਸਨ। ਟਰੈਕਟਰ ਪ੍ਰੀਤਮ ਚਲਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਵਾਪਸ ਆਉਂਦੇ ਸਮੇਂ ਜਦੋਂ ਉਹ ਚਰਰਾ ਪਿੰਡ ਦੇ ਨੇੜੇ ਪਹੁੰਚੇ, ਉਦੋਂ ਇਕ ਤਾਲਾਬ ਦੇ ਕਰੀਬ ਟਰੈਕਟਰ ਬੇਕਾਬੂ ਹੋ ਕੇ ਪਲਟ ਗਿਆ। ਇਸ ਘਟਨਾ 'ਚ ਟਰੈਕਟਰ ਹੇਠਾਂ ਦੱਬ ਕੇ ਤਿੰਨ ਮੁੰਡਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਅਰਜੁਨ ਗੰਭੀਰ ਜ਼ਖਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਵਾਸੀ ਉੱਥੇ ਪਹੁੰਚੇ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ। ਜ਼ਖਮੀ ਅਰਜੁਨ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8