ਪੁਲਸ ਦੀ ਕਾਰਵਾਈ ਦੇ ਡਰ ਤੋਂ ਸਰਹੱਦ ’ਤੇ ਪੂਰੀ ਰਾਤ ਜਾਗਦੇ ਰਹੇ ਪ੍ਰਦਰਸ਼ਨਕਾਰੀ ਕਿਸਾਨ

01/28/2021 11:20:20 AM

ਨਵੀਂ ਦਿੱਲੀ— ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੇ ਗਣਤੰਤਰ ਦਿਵਸ ’ਤੇ ਦਿੱਲੀ ’ਚ ਟਰੈਕਟਰ ਪਰੇਡ ਕੱਢੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ’ਤੇ ਪੁੱਜ ਕੇ ਖਲਲ ਪੈਦਾ ਕੀਤਾ ਅਤੇ ਕੇਸਰੀ ਝੰਡਾ ਲਹਿਰਾ ਦਿੱਤਾ। ਦਿੱਲੀ ਪੁਲਸ ਵੀ ਐਕਸ਼ਨ ਵਿਚ ਹੈ ਅਤੇ ਹੁਣ ਤੱਕ 37 ਕਿਸਾਨ ਆਗੂਆਂ ’ਤੇ ਐੱਫ. ਆਈ. ਆਰ. ਦਰਜ ਕਰ ਚੁੱਕੀ ਹੈ। ਪੁਲਸ ਦੀ ਕਾਰਵਾਈ ਦੇ ਡਰ ਤੋਂ ਕਿਸਾਨ ਬੁੱਧਵਾਰ ਨੂੰ ਪੂਰੀ ਰਾਤ ਸੁੱਤੇ ਨਹੀਂ। ਦੇਰ ਰਾਤ ਗਾਜ਼ੀਪੁਰ ਸਰਹੱਦ ’ਤੇ ਹੰਗਾਮੇ ਦੀ ਸਥਿਤੀ ਬਣ ਗਈ। 

PunjabKesari

ਇਹ ਵੀ ਪੜ੍ਹੋ: ਕਿਸਾਨ ਅੰਦੋਲਨ : ਗਾਜ਼ੀਪੁਰ ਬਾਰਡਰ 'ਤੇ ਰਾਤ 3 ਵਜੇ ਤੱਕ ਗਸ਼ਤ ਕਰਦੀ ਰਹੀ ਪੁਲਸ

PunjabKesari

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਦੋਸ਼ ਲਾਇਆ ਕਿ ਪੁਲਸ ਨੇ ਰਾਤ ਨੂੰ ਉਨ੍ਹਾਂ ਦੇ ਕੈਂਪ ਦੀ ਬਿਜਲੀ ਕੱਟ ਦਿੱਤੀ। ਟਿਕੈਤ ਨੇ ਇਹ ਵੀ ਕਿਹਾ ਕਿ ਸਰਕਾਰ ਡਰ ਦਾ ਮਾਹੌਲ ਬਣਾ ਰਹੀ ਹੈ, ਇਸ ਲਈ ਪੂਰੀ ਰਾਤ ਜਾਗਦੇ ਰਹੇ। ਸਰਕਾਰ, ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲਾਲ ਕਿਲ੍ਹੇ ’ਤੇ ਜੋ ਹੋਇਆ, ਉਸ ’ਚ ਸਾਡਾ ਹੱਥ ਨਹੀਂ ਹੈ। ਜਿਸ ਨੇ ਵੀ ਅਜਿਹਾ ਕੀਤਾ ਹੈ, ਉਸ ਖ਼ਿਲਾਫ਼ ਕਾਰਵਾਈ ਹੋਈ ਚਾਹੀਦੀ ਹੈ। ਰਾਕੇਸ਼ ਟਿਕੈਤ ਨੇ ਇਹ ਵੀ ਕਿਹਾ ਕਿ ਅਸੀਂ ਇੱਥੇ ਹੀ ਡਟੇ ਰਹਾਂਗੇ, ਸਾਡਾ ਅੰਦੋਲਨ ਜਾਰੀ ਰਹੇਗਾ। ਕਿਸਾਨਾਂ ’ਚ ਕੋਈ ਦੋ-ਫਾੜ ਨਹੀਂ ਹੋਇਆ, ਇਹ ਕਿਸਾਨਾਂ ਨੂੰ ਵੰਡਣ ਦੀ ਸਾਜਿਸ਼ ਹੈ। ਜਦੋਂ ਲੜਾਈ ਛਿੜ ਗਈ ਹੈ ਤਾਂ ਵੀ. ਐੱਮ. ਸਿੰਘ ਛੱਡ ਕੇ ਚੱਲਾ ਗਿਆ। ਇਹ ਬਦਕਿਸਮਤੀ ਜਿਵੇਂ ਅੰਦੋਲਨ ਖਤਮ ਹੋ ਗਿਆ ਹੋਵੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਰੇ ਲੋਕ ਦਿੱਲੀ ਪੁਲਸ ਦੇ ਨਿਰਦੇਸ਼ਾਂ ਦੀ ਉਡੀਕ ਵਿਚ ਹਨ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇੱਥੇ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਕਿਸਾਨ ਲਗਾਤਾਰ ਇੱਥੇ ਪਹਿਰਾ ਦੇ ਰਹੇ ਹਨ।

ਇਹ ਵੀ ਪੜ੍ਹੋ: ਦਿੱਲੀ ਪੁਲਸ ਦੀ ਵੱਡੀ ਕਾਰਵਾਈ, 37 ਕਿਸਾਨ ਨੇਤਾਵਾਂ ਖ਼ਿਲਾਫ਼ FIR ਦਰਜ

PunjabKesari

ਦੱਸ ਦੇਈਏ ਕਿ ਬੁੱਧਵਾਰ ਨੂੰ ਦਿੱਲੀ ਪੁਲਸ ਨੇ ਕਾਰਵਾਈ ਕਰਦਿਆਂ ਉਨ੍ਹਾਂ ਕਿਸਾਨ ਆਗੂਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ, ਜਿਨ੍ਹਾਂ ਨੇ ਟਰੈਕਟਰ ਪਰੇਡ ਕੱਢਣ ਲਈ ਦਿੱਤੀਆਂ ਗਈਆਂ ਸ਼ਰਤਾਂ ਵਾਲੇ ਐੱਨ. ਓ. ਸੀ. ’ਤੇ ਦਸਤਖ਼ਤ ਕੀਤੇ ਸਨ। ਰਾਕੇਸ਼ ਟਿਕੈਤ ਵੀ ਉਨ੍ਹਾਂ ਕਿਸਾਨ ਆਗੂਆਂ ’ਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਦਿੱਲੀ ’ਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਿਸਾਨ ਜਥੇਬੰਦੀਆਂ ’ਚ ਦਰਾਰ ਦੇਖਣ ਨੂੰ ਮਿਲ ਰਹੀ ਹੈ। ਨੋਇਡਾ ਦੇ ਚਿੱਲਾ ਸਰਹੱਦ ’ਤੇ ਕਿਸਾਨ ਜਥੇਬੰਦੀ, ਭਾਰਤੀ ਕਿਸਾਨ ਯੂਨੀਅਨ ਨੇ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਚਿੱਲੀ ਸਰਹੱਦ ਤੋਂ ਬੈਰੀਕੇਡਜ਼ ਹਟਾ ਦਿੱਤੇ ਗਏ ਹਨ। ਕਰੀਬ 57 ਦਿਨਾਂ ਬਾਅਦ ਦਿੱਲੀ-ਨੋਇਡਾ ਮਾਰਗ ਆਵਾਜਾਈ ਲਈ ਮੁੜ ਤੋਂ ਖੋਲ੍ਹ ਦਿੱਤਾ ਗਿਆ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ’ਚ ਪਈ ਦਰਾਰ, ਵੱਖ ਹੋਈਆਂ ਦੋ ਕਿਸਾਨ ਜਥੇਬੰਦੀਆਂ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ


Tanu

Content Editor

Related News