ਕਿਸਾਨੀ ਘੋਲ: ਦਿੱਲੀ ਪੁਲਸ ਤੇ ਕਿਸਾਨਾਂ ’ਚ ਬੈਠਕ ਜਾਰੀ, ਟਰੈਕਟਰ ਮਾਰਚ ਸਬੰਧੀ ਆ ਸਕਦੈ ਵੱਡਾ ਫ਼ੈਸਲਾ

Wednesday, Jan 20, 2021 - 12:15 PM (IST)

ਕਿਸਾਨੀ ਘੋਲ: ਦਿੱਲੀ ਪੁਲਸ ਤੇ ਕਿਸਾਨਾਂ ’ਚ ਬੈਠਕ ਜਾਰੀ, ਟਰੈਕਟਰ ਮਾਰਚ ਸਬੰਧੀ ਆ ਸਕਦੈ ਵੱਡਾ ਫ਼ੈਸਲਾ

ਨਵੀਂ ਦਿੱਲੀ— 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਕੱਢਣ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਸ ਵਿਚਾਲੇ ਅੱਜ ਯਾਨੀ ਕਿ ਬੁੱਧਵਾਰ ਇਕ ਵਾਰ ਫਿਰ ਬੈਠਕ ਹੋ ਰਹੀ ਹੈ। ਇਸ ਬੈਠਕ ’ਚ ਕਿਸਾਨ ਜਥੇਬੰਦੀਆਂ ਦਿੱਲੀ ਪੁਲਸ ਨਾਲ ਟਰੈਕਟਰ ਮਾਰਚ ਕੱਢਣ ’ਤੇ ਮੰਥਨ ਕਰ ਰਹੀਆਂ ਹਨ। ਅੱਜ ਦੀ ਇਹ ਬੈਠਕ ਕਿਸਾਨ ਆਗੂਆਂ ਲਈ ਅਹਿਮ ਹੈ ਕਿਉਂਕਿ ਅੱਜ ਦੀ ਬੈਠਕ ’ਚ ਟਰੈਕਟਰ ਮਾਰਚ ਨੂੰ ਲੈ ਕੇ ਫੈਸਲਾ ਆ ਸਕਦਾ ਹੈ। 

ਇਹ ਵੀ ਪੜ੍ਹੋ : ਟਰੈਕਟਰ ਪਰੇਡ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂ ਬੋਲੇ- ‘ਇਹ ਸਾਡਾ ਸੰਵਿਧਾਨਕ ਅਧਿਕਾਰ’

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੱਲ੍ਹ ਯਾਨੀ ਮੰਗਲਵਾਰ ਨੂੰ ਦਿੱਲੀ ਪੁਲਸ ਅਤੇ ਕਿਸਾਨ ਆਗੂਆਂ ਨਾਲ ਸਿੰਘੂ ਸਰਹੱਦ ’ਤੇ ਅਹਿਮ ਬੈਠਕ ਹੋਈ ਸੀ। ਕੱਲ੍ਹ ਦੀ ਬੈਠਕ ’ਚ ਕਿਸਾਨਾਂ ਨੇ ਦਿੱਲੀ ਪੁਲਸ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਆਪਣਾ ਰੋਡਮੈਪ ਸੌਂਪਿਆ ਸੀ। ਇਸ ਰੋਡਮੈਪ ’ਚ ਕਿਸਾਨ ਆਗੂਆਂ ਨੇ ਮੁੱਖ ਗੱਲਾਂ ਰੱਖੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਹਾਲ ’ਚ ਪਰੇਡ ਤੋਂ ਪਿੱਛੇ ਨਹੀਂ ਹੱਟਣਗੇ। ਸਾਡਾ 26 ਜਨਵਰੀ ਦਾ ਪ੍ਰੋਗਰਾਮ ਤੈਅ ਹੈ। ਇਹ ਟਰੈਕਟਰ ਪਰੇਡ ਦਿੱਲੀ ਅੰਦਰ ਹੀ ਕੱਢਾਂਗੇ ਅਤੇ ਸ਼ਾਂਤੀਪੂਰਨ ਢੰਗ ਨਾਲ ਕੱਢਾਂਗੇ। ਇਸ ਟਰੈਕਟਰ ਪਰੇਡ ’ਚ ਵੱਡੀ ਗਿਣਤੀ ’ਚ ਕਿਸਾਨ ਹਿੱਸਾ ਲੈਣਗੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਮੰਗ ਕੀਤੀ ਗਈ ਹੈ ਕਿ ਦਿੱਲੀ ਦੇ ਆਊਟਰ ਰਿੰਗ ਰੋਡ ’ਤੇ ਟਰੈਕਟਰ ਪਰੇਡ ਕੱਢਣ ਦੀ ਇਜਾਜ਼ਤ ਦਿੱਤੀ ਜਾਵੇ। ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਵਲੋਂ 26 ਜਨਵਰੀ ਨੂੰ ਆਊਟਰ ਰਿੰਗ ਰੋਡ ’ਤੇ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਰਕਾਰ ਅਤੇ ਕਿਸਾਨਾਂ ’ਚ ਅੱਜ 10ਵੇਂ ਦੌਰ ਦੀ ਗੱਲਬਾਤ, ‘ਟਰੈਕਟਰ ਪਰੇਡ’ ’ਤੇ SC ’ਚ ਹੋਵੇਗੀ ਸੁਣਵਾਈ

ਹਾਲਾਂਕਿ ਦਿੱਲੀ ਪੁਲਸ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਟਰੈਕਟਰ ਮਾਰਚ ਦੇ ਚੱਲਦੇ ਦਿੱਲੀ ’ਚ ਕਾਨੂੰਨ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ, ਅਜਿਹੇ ਵਿਚ ਕਿਸਾਨ ਦਿੱਲੀ ’ਚ ਮਾਰਚ ਨਾ ਕਰਨ। ਇਸ ਮੁੱਦੇ ’ਤੇ ਕਿਸਾਨ ਆਗੂਆਂ ਅਤੇ ਦਿੱਲੀ ਪੁਲਸ ਵਿਚਾਲੇ ਮੰਥਨ ਜਾਰੀ ਹੈ। ਚਰਚਾ ਤੋਂ ਬਾਅਦ ਹੀ ਇਹ ਸਾਫ਼ ਹੋ ਸਕੇਗਾ ਕਿ ਕਿਸਾਨਾਂ ਨੂੰ ਟਰੈਕਟਰ ਮਾਰਚ ਦੀ ਇਜਾਜ਼ਤ ਮਿਲਦੀ ਹੈ ਜਾਂ ਨਹੀਂ। 

ਇਹ ਵੀ ਪੜ੍ਹੋ : 26 ਜਨਵਰੀ ਤਕ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, 15 ਮ੍ਰਿਤਕ ਕਾਵਾਂ ’ਚ ਹੋਈ ਬਰਡ ਫਲੂ ਦੀ ਪੁਸ਼ਟੀ

ਦੱਸ ਦੇਈਏ ਕਿ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਕਿਸਾਨ ਦੇ ਅੰਦੋਲਨ ਨੂੰ ਅੱਜ 56ਵਾਂ ਦਿਨ ਹੋ ਗਿਆ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਬਿਨਾਂ ਸ਼ਰਤ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ।


author

Rakesh

Content Editor

Related News