ਅਟਲ ਸੁਰੰਗ ਨੂੰ ਵੇਖਣ ਦੀ ਦੀਵਾਨਗੀ, ਨਵੇਂ ਸਾਲ ਦੇ ਸਵਾਗਤ ਲਈ ਕੁੱਲੂ-ਮਨਾਲੀ 'ਚ ਵਧੀ ਸੈਲਾਨੀਆਂ ਦੀ ਗਿਣਤੀ

Saturday, Dec 31, 2022 - 04:46 PM (IST)

ਸ਼ਿਮਲਾ- ਅਟਲ ਸੁਰੰਗ ਨੂੰ ਵੇਖਣ ਦੀ ਦੀਵਾਨਗੀ ਅਤੇ ਮਨਾਲੀ ਵਿਚ ਹੋਈ ਬਰਫ਼ਬਾਰੀ ਨੂੰ ਵੇਖਣ ਲਈ ਸੈਲਾਨੀਆਂ ਦੀ ਗਿਣਤੀ 'ਚ ਇਜ਼ਾਫਾ ਹੋ ਰਿਹਾ ਹੈ। ਸ਼ਿਮਲਾ 'ਚ ਬਿਨਾਂ ਬੁਕਿੰਗ ਦੇ ਸੈਲਾਨੀਆਂ ਦੇ ਵਾਹਨਾਂ ਦੇ ਦਾਖ਼ਲੇ 'ਤੇ ਪਾਬੰਦੀ ਨੇ ਨਵੇਂ ਸਾਲ 'ਤੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਸੈਲਾਨੀਆਂ ਦੀ ਗਿਣਤੀ ਵਧਾ ਦਿੱਤੀ ਹੈ। ਮਨਾਲੀ ਹੋਟਲੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮੁਕੇਸ਼ ਠਾਕੁਰ ਨੇ ਦੱਸਿਆ ਕਿ ਅਟਲ ਸੁਰੰਗ 'ਤੇ ਸੈਲਾਨੀ ਆ ਰਹੇ ਹਨ, ਇਸ ਨਾਲ ਲਾਹੌਲ-ਸਪੀਤੀ ਅਤੇ ਕੁੱਲੂ ਜ਼ਿਲ੍ਹਿਆਂ 'ਚ ਸੈਲਾਨੀਆਂ ਦੀ ਗਿਣਤੀ ਵਧ ਗਈ ਹੈ।

ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਹਿਮਾਚਲ ਘੁੰਮਣ ਜਾਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਮੁੱਖ ਮੰਤਰੀ ਦਾ ਵੱਡਾ ਫ਼ੈਸਲਾ

PunjabKesari

ਇਸ ਤੋਂ ਇਲਾਵਾ ਮਨਾਲੀ 'ਚ ਬਰਫ਼ਬਾਰੀ ਵੀ ਸੈਲਾਨੀਆਂ ਲਈ ਇਕ ਪ੍ਰਮੁੱਖ ਖਿੱਚ ਦਾ ਕੇਂਦਰ ਹੈ। ਉਨ੍ਹਾਂ ਦੱਸਿਆ ਕਿ ਸੈਲਾਨੀਆਂ ਦੀ ਗਿਣਤੀ 'ਚ ਕਰੀਬ 90 ਫ਼ੀਸਦੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੋਲਾਂਗ ਵਿਖੇ ਗੰਡੋਲਾ, ਹਾਮਤਾ ਵਿਖੇ ਇਗਲੂ, ਮਨਾਲੀ ਅਤੇ ਇਸ ਦੇ ਆਲੇ-ਦੁਆਲੇ ਸਰਦੀਆਂ ਦੀਆਂ ਖੇਡਾਂ ਦੀਆਂ ਗਤੀਵਿਧੀਆਂ, ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ਼ ਮਾਊਂਟੇਨੀਅਰਿੰਗ ਐਂਡ ਅਲਾਈਡ ਸਪੋਰਟਸ ਮਨਾਲੀ ਵੱਲੋਂ ਪੇਸ਼ ਕੀਤੀ ਜਾਂਦੀ 'ਸਕੀਇੰਗ' ਅਤੇ 'ਸਨੋ ਬੋਰਡਿੰਗ' ਵੀ ਸੈਲਾਨੀਆਂ ਦੀ ਖਿੱਚ ਦੇ ਮੁੱਖ ਕੇਂਦਰ ਹਨ।

ਇਹ ਵੀ ਪੜ੍ਹੋ- ਅਟਲ ਸੁਰੰਗ 'ਚ 400 ਤੋਂ ਵੱਧ ਵਾਹਨਾਂ 'ਚ ਫਸੇ ਸੈਲਾਨੀਆਂ ਨੂੰ ਬਚਾਇਆ ਗਿਆ (ਤਸਵੀਰਾਂ)

PunjabKesari

ਦੱਸ ਦੇਈਏ ਕਿ ਨਵਾਂ ਸਾਲ ਮਨਾਉਣ ਲਈ ਜ਼ਿਆਦਾਤਰ ਲੋਕ ਪਹਾੜੀ ਖੇਤਰਾਂ ਦਾ ਰੁਖ਼ ਕਰਦੇ ਹਨ। ਵੱਡੀ ਗਿਣਤੀ ਵਿਚ ਸੈਲਾਨੀ ਹਿਮਾਚਲ ਪ੍ਰਦੇਸ਼ ਪਹੁੰਚੇ ਹਨ, ਜਿੱਥੇ ਕਈ ਜ਼ਿਲ੍ਹਿਆਂ ਵਿਚ ਬਰਫ਼ਬਾਰੀ ਹੋ ਰਹੀ ਹੈ। ਸੈਲਾਨੀ ਇੱਥ ਨਵੇਂ ਸਾਲ 2023 ਦਾ ਸਵਾਗਤ ਕਰਨ ਲਈ ਪਹੁੰਚ ਹਨ। ਸੈਲਾਨੀਆਂ ਦੀ ਆਮਦ ਨਾਲ ਇੱਥੇ ਹੋਟਲ ਬੁੱਕ ਹਨ ਅਤੇ ਲੋਕ ਬਰਫ਼ਬਾਰੀ ਦਾ ਆਨੰਦ ਮਾਣ ਰਹੇ ਹਨ। ਸੈਲਾਨੀਆਂ ਦੀ ਆਮਦ ਨੂੰ ਦੇਖਦੇ ਹੋਏ ਹਿਮਾਚਲ ਸਰਕਾਰ ਨੇ ਸੂਬੇ ’ਚ ਸਾਰੇ ਰੈਸਟੋਰੈਂਟ, ਢਾਬੇ, ਚਾਹ ਦੀਆਂ ਦੁਕਾਨਾਂ ਅਤੇ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ 2 ਜਨਵਰੀ ਤੱਕ 24 ਘੰਟੇ ਖੁੱਲ੍ਹੇ ਰੱਖਣ ਦੀ ਇਜਾਜ਼ਤ ਦਿੱਤੀ ਹੈ। 

PunjabKesari


Tanu

Content Editor

Related News