ਤਾਜ ਮਹਿਲ ''ਚ ਸੈਲਾਨੀਆਂ ਦੀ ਐਂਟਰੀ ਫਰੀ
Saturday, Mar 08, 2025 - 05:24 PM (IST)

ਆਗਰਾ- ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਆਗਰਾ 'ਚ ਭਾਰਤੀ ਪੁਰਾਤੱਤਵ ਸਰਵੇਖਣ (ASI) ਵਲੋਂ ਤਾਜ ਮਹਿਲ ਅਤੇ ਹੋਰ ਸਮਾਰਕਾਂ ਨੂੰ ਵੇਖਣ ਲਈ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਲਈ ਐਂਟਰੀ ਫਰੀ ਕੀਤੀ ਗਈ ਹੈ। ਪੁਰਾਤੱਤਵ ਵਿਭਾਗ ਦੇ ਆਗਰਾ ਜ਼ੋਨ ਇੰਚਾਰਜ ਰਾਜ ਕੁਮਾਰ ਪਟੇਲ ਨੇ ਸ਼ਨੀਵਾਰ ਨੂੰ ਕਿਹਾ ਕਿ ਆਗਰਾ ਵਿਚ ਤਾਜ ਮਹਿਲ ਸਮੇਤ ਅੱਠ ਸਮਾਰਕ ਹਨ, ਜੋ ASI ਅਧੀਨ ਹਨ, ਜਿਨ੍ਹਾਂ ਲਈ ਐਂਟਰੀ ਟਿਕਟਾਂ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ, ਫ਼ੈਸਲੇ 'ਤੇ ਸਰਕਾਰ ਦੀ ਮੋਹਰ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਸਾਰੇ ਅੱਠ ਸਮਾਰਕਾਂ 'ਚ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਲਈ ਐਂਟਰੀ ਫਰੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਿਛਲੇ 5 ਸਾਲਾਂ ਤੋਂ ਮਹਿਲਾ ਦਿਵਸ 'ਤੇ ਇਹ ਸਹੂਲਤ ਲਾਗੂ ਰਹਿੰਦੀ ਹੈ। ਤਾਜ ਮਹਿਲ ਦੇਖਣ ਆਈ ਸੈਲਾਨੀ ਲਤਾ ਨੇ ਕਿਹਾ ਕਿ ਇਹ ਕਦਮ ਮਹਿਲਾ ਸਸ਼ਕਤੀਕਰਨ ਦਾ ਇਕ ਚੰਗਾ ਸੰਦੇਸ਼ ਹੈ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਐਂਟਰੀ ਫਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਧਮਾਕੇ 'ਚ ਗੁਆਏ ਦੋਵੇਂ ਹੱਥ, ਮਾਲਵਿਕਾ ਦੇ ਸਾਹਸ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ
ਆਪਣੇ ਪਰਿਵਾਰ ਨਾਲ ਤਾਜ ਮਹਿਲ ਦੇਖਣ ਪਹੁੰਚੀ ਇਕ ਹੋਰ ਸੈਲਾਨੀ ਲੀਨਾ ਨੇ ਕਿਹਾ ਕਿ ਤਾਜ ਮਹਿਲ ਭਾਰਤ ਦਾ ਮਾਣ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤਾਜ ਮਹਿਲ ਵਿਚ ਐਂਟਰੀ ਫਰੀ ਕੀਤੀ ਗਈ ਹੈ। ਇਹ ਇਕ ਚੰਗਾ ਕਦਮ ਹੈ। ਤਾਜ ਮਹਿਲ ਇਕ ਔਰਤ ਲਈ ਬਣਾਇਆ ਗਿਆ ਸੀ ਅਤੇ ਇਹ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਬਹੁਤ ਖੁਸ਼ੀ ਦੀ ਗੱਲ ਹੈ। ਆਪਣੇ ਪਰਿਵਾਰ ਨਾਲ ਤਾਜ ਮਹਿਲ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8