ਕਰਨਾਟਕ ਦੇ ਕੰਢੀ ਇਲਾਕਿਆਂ ’ਚ ਮੋਹਲੇਧਾਰ ਮੀਂਹ ਤੇ ਢਿੱਗਾਂ ਡਿੱਗਣ ਨਾਲ 3 ਦੀ ਮੌਤ
Friday, May 30, 2025 - 11:45 PM (IST)

ਮੰਗਲੁਰੂ, (ਭਾਸ਼ਾ)– ਕਰਨਾਟਕ ਦੇ ਦੱਖਣੀ ਕੰਨੜ ਜ਼ਿਲੇ ’ਚ ਭਾਰੀ ਮੀਂਹ ਤੇ ਢਿੱਗਾਂ ਡਿੱਗਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ। ਵੀਰਵਾਰ ਰਾਤ ਨੂੰ ਇੱਥੇ ਮੋਂਟੇਪਦਾਵੂ ਕੋਡੀ ’ਚ ਢਿੱਗਾਂ ਡਿੱਗਣ ਨਾਲ ਇਕ ਘਰ ਦੇ 5 ਮੈਂਬਰ ਮਲਬੇ ਹੇਠਾਂ ਦੱਬੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਥੱਲਿਓਂ ਇਕ ਔਰਤ ਤੇ ਉਸ ਦੇ ਬੱਚੇ ਨੂੰ ਕੱਢਿਆ ਗਿਆ ਅਤੇ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਾਲਾਂਕਿ ਔਰਤ ਦਾ ਇਕ ਹੋਰ ਬੱਚਾ ਤੇ 2 ਪਰਿਵਾਰਕ ਮੈਂਬਰ ਮ੍ਰਿਤਕ ਹਾਲਤ ’ਚ ਮਿਲੇ। ਭਾਰੀ ਮੀਂਹ ਅਤੇ ਘਟਨਾ ਵਾਲੀ ਥਾਂ ਤਕ ਸੀਮਿਤ ਪਹੁੰਚ ਕਾਰਨ ਬਚਾਅ ਮੁਹਿੰਮ ’ਚ ਰੁਕਾਵਟ ਆ ਰਹੀ ਹੈ। ਐੱਨ. ਡੀ. ਆਰ. ਐੱਫ., ਐੱਸ. ਡੀ. ਆਰ. ਐੱਫ. ਤੇ ਸਥਾਨਕ ਪੁਲਸ ਦੀਆਂ ਟੀਮਾਂ ਮਲਬੇ ਹੇਠਾਂ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਵਿਚ ਜੁਟੀਆਂ ਹੋਈਆਂ ਹਨ।