ਟੂਲਕਿੱਟ ਮਾਮਲਾ : ਦਿੱਲੀ ਪੁਲਸ ਨੇ ''ਜ਼ੂਮ'' ਐਪ ਤੋਂ ਆਨਲਾਈਨ ਬੈਠਕ ''ਚ ਸ਼ਾਮਲ ਲੋਕਾਂ ਦੀ ਜਾਣਕਾਰੀ ਮੰਗੀ

02/16/2021 1:15:12 PM

ਨਵੀਂ ਦਿੱਲੀ- ਦਿੱਲੀ ਪੁਲਸ ਨੇ ਵੀਡੀਓ ਕਾਨਫਰੰਸ ਲਈ ਇਸਤੇਮਾਲ ਕੀਤੇ ਜਾਣ ਵਾਲੇ ਐਪ 'ਜ਼ੂਮ' ਨੂੰ ਚਿੱਠੀ ਲਿਖ ਕੇ, ਕਥਿਤ ਤੌਰ 'ਤੇ ਖ਼ਾਲਿਸਤਾਨ ਸਮਰਥਕ ਇਕ ਸਮੂਹ ਵਲੋਂ ਕਿਸਾਨਾਂ ਦੇ ਪ੍ਰਦਰਸ਼ਨ ਦੇ ਸਮਰਥਨ 'ਚ 'ਟੂਲਕਿੱਟ' ਤਿਆਰ ਕਰਨ ਲਈ 11 ਜਨਵਰੀ ਨੂੰ ਆਯੋਜਿਤ ਆਨਲਾਈਨ ਬੈਠਕ 'ਚ ਸ਼ਾਮਲ ਲੋਕਾਂ ਦੇ ਸੰਬੰਧ 'ਚ ਜਾਣਕਾਰੀ ਮੰਗੀ ਹੈ। ਪੁਲਸ ਨੇ ਦੋਸ਼ ਲਗਾਇਆ ਹੈ ਕਿ ਗਣਤੰਤਰ ਦਿਵਸ 'ਤੇ ਟਰੈਕਟਰ ਪਰੇਡ ਦੌਰਾਨ ਰਾਸ਼ਟਰੀ ਰਾਜਧਾਨੀ 'ਚ ਹੋਈ ਹਿੰਸਾ ਤੋਂ ਕੁਝ ਦਿਨ ਪਹਿਲਾਂ 'ਜ਼ੂਮ' ਐਪ 'ਤੇ ਆਯੋਜਿਤ ਬੈਠਕ 'ਚ ਮੁੰਬਈ ਦੀ ਵਕੀਲ ਨਿਕਿਤਾ ਜੈਕਬ ਅਤੇ ਪੁਣੇ ਦੇ ਇੰਜੀਨੀਅਰ ਸ਼ਾਂਤਨੂੰ ਸਮੇਤ 70 ਲੋਕਾਂ ਨੇ ਹਿੱਸਾ ਲਿਆ ਸੀ। ਇਸ ਹਿੰਸਾ 'ਚ 500 ਤੋਂ  ਵੱਧ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਸਨ ਅਤੇ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋਈ ਸੀ।

ਇਹ ਵੀ ਪੜ੍ਹੋ : ਦੀਪ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ, 7 ਦਿਨਾਂ ਲਈ ਹੋਰ ਵਧਾਇਆ ਗਿਆ ਪੁਲਸ ਰਿਮਾਂਡ

ਅਧਿਕਾਰੀ ਨੇ ਕਿਹਾ,''ਦਿੱਲੀ ਪੁਲਸ ਨੇ ਵੀਡੀਓ ਕਾਨਫਰੰਸ ਲਈ ਇਸਤੇਮਾਲ ਕੀਤੇ ਜਾਣ ਵਾਲੇ ਐਪ 'ਜ਼ੂਮ' ਨੂੰ ਚਿੱਠੀ ਲਿੱਖ, 11 ਜਨਵਰੀ ਨੂੰ ਆਨਲਾਈਨ ਬੈਠਕ 'ਚ ਸ਼ਾਮਲ ਹੋਏ ਲੋਕਾਂ ਦੇ ਸੰਬੰਧ 'ਚ ਜਾਣਕਾਰੀ ਮੰਗੀ ਹੈ।'' ਸੰਯੁਕਤ ਪੁਲਸ ਕਮਿਸ਼ਨਰ (ਸਾਈਬਰ) ਪ੍ਰੇਮ ਨਾਥ ਨੇ ਸੋਮਵਾਰ ਨੂੰ ਦੋਸ਼ ਲਗਾਇਆ ਸੀ ਕਿ ਜੈਕਬ ਅਤੇ ਸ਼ਾਂਤਨੂੰ ਨੇ ਗਣਤੰਤਰ ਦਿਵਸ 'ਤੇ ਹੋਈ ਹਿੰਸਾ ਤੋਂ 15 ਦਿਨ ਪਹਿਲਾਂ, 11 ਜਨਵਰੀ ਨੂੰ 'ਖ਼ਾਲਿਸਤਾਨ ਸਮਰਥਕ ਸਮੂਹ' ਪੋਏਟਿਕ ਜਸਟਿਸ ਫਾਊਂਡੇਸ਼ਨ (ਪੀ.ਐੱਫ.ਜੇ.) ਵਲੋਂ ਆਨਲਾਈਨ ਜ਼ੂਮ ਐਪ ਦੇ ਮਾਧਿਅਮ ਨਾਲ ਆਯੋਜਿਤ ਇਕ ਬੈਠਕ 'ਚ ਹਿੱਸਾ ਲਿਆ ਸੀ।

ਇਹ ਵੀ ਪੜ੍ਹੋ : ਦਿੱਲੀ ਪੁਲਸ ਦਾ ਦਾਅਵਾ; ਦਿਸ਼ਾ, ਨਿਕਿਤਾ ਤੇ ਸ਼ਾਂਤਨੂੰ ਨੇ ਬਣਾਈ ‘ਟੂਲਕਿੱਟ’, ਇੰਝ ਰਚੀ ਸਾਜਿਸ਼


DIsha

Content Editor

Related News